Saturday, December 31, 2022

Ram Setu and the Hindutva

Recently, I watched the Hindi movie, Ram Setu. It’s an exploration movie where the team went on to explore the Ram Setu and if it’s made at the time of Ramchandra, which they said some seven thousand years back, or a natural one. I liked the movie, which I would have of any culture or religion as it’s an exploration movie. I wouldn’t have a problem with anything, but the ending of the movie changed everything.

When the judgement was going to be delivered by the court on the Ram Setu, there’re some certain dialogues which showed the colour of Hindutva in the movie. From the beginning to almost the end, the movie was smooth with no indication of the Hindutva. Last 5-10 minutes, the concluding part, was interpretated on the idea of the theories of the Hindutva mob.

 

Misrepresentation of Sikhi

There are two points that I am able to recall related to Sikhi which’re wrongly mentioned in the movie.

First was when the character (Akshay Kumar) of the movie expounded the presence of Ramayana in different cultures and religions. So, they included Sikhi too that Ramayana’s presence is there in the religion. It should be highlighted that at the time of the inauguration of Ram Temple in Ayodhya, Prime Minister Narendra Modi raised the same point. The perception of the Sangh and its members is that the presence of ‘Ramayana’ in Sikhi is because of the veneration of the Sikh Gurus towards Ramchandra. But the truth is the tenth Sikh Guru not only wrote about the Ramchandra but other incarnations of Vishnu too to have a warlike spirit among the Sikhs.

This message of his of no association to the deities is written by himself. When the Guru completes Rama Avatar in Choobees Avatar, the Guru writes:

ਪਾਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀ ਆਨਯੋ ।।

Since I have taken refuge under You, I haven’t considered any other (for worship).

ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤ ਏਕ ਨ ਮਾਨਯੋ ।।

There’re many Thoughts/Religions of different kinds associated with Ram, Rahim, Puranas and Quran, but I don’t believe in any one of them.

There can’t be more precise and clear point than this.

It’s the reason the Sikh scholars, and Sikhs in general, have said these people misinterpreting the Sikh religious texts. You will never have heard of the above verses from Narendra Modi or the character in the Ram Setu movie.

Second point, which’s related to that only, is the mentioning of the word Ram in Guru Granth Sahib ji. The character in the movie says in Guru Granth Sahib ji the word Ram is mentioned numerous times. This was to suggest Ram of Guru Granth Sahib ji is Ram of Ayodhya – Ramchandra.

I have written about it more than I can count. The Ram of Guru Granth Sahib ji is the omnipresent one, not the avatar of Vishnu. But over the years the brigades of Hindutva ideology have said the opposite. If the movies of Bollywood are to show Sikhi in bad light – or shake hands with the Hindutva politics – the Sikhs should think collectively and take a stand on this. And the people involved in the movies should be questioned when they come to Punjab to promote their movies.

Sunday, November 6, 2022

ਜਾਣਬੁਝ ਕੇ ਸਿੱਖਾਂ ਨੂੰ ਟਿੱਚਰਾਂ

ਕਈ ਸਮਝਦੇ ਨੇ ਕਿ ਸਿੰਘ ਸਭਾ ਲਹਿਰ ਜਾਂ ਫਿਰ ਧਰਮ-ਯੁੱਧ ਦੇ ਸਮੇਂ ਵਿਚ ਜੋ ਹੋਇਆ ਸ਼ਾਇਦ ਉਹ ਸਿੱਖਾਂ ਨੇ ਜਾਣਬੁਝ ਕੇ ਕੀਤਾ ਹੋਵੇ, ਕਿਸੇ ਰਾਜਨੀਤਿਕ ਕਾਰਨਾਂ ਕਰਕੇ । ਪਰ ਜਦੋਂ ਤੁਸੀਂ ਇਸਨੂੰ ਹੁਣ ਦੇ ਸਮੇਂ ਦੇ ਵਿਚ ਦੇਖੋਗੇ ਤਾਂ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ ਗਏ ਸਨ ਕਿਉਂਕਿ ਹੁਣ ਦੇ ਸਮੇਂ ਦੇ ਵਿਚ ਵੀ ਕੁਝ ਅਜਿਹਾ ਹੀ ਹੋ ਰਿਹਾ ਹੈ । ਸਾਰਿਆਂ ਦਾ ਭਲਾ ਮੰਨਣ ਵਾਲੇ ਸਿੱਖ ਹੀ ਕਿਉਂ ਅਜਿਹੇ ਹਾਲਾਤਾਂ ਵਿਚ ਦੀ ਲੰਘਦੇ ਨੇ ਸ਼ਾਇਦ ਗੁਰੂ ਨੂੰ ਹੀ ਪਤਾ ਹੋਵੇ । ਹੁਣ ਦੇ ਸਮੇਂ ਦੇ ਵਿਚ ਉਹ ਲੋਕ ਘੱਟ ਨਹੀਂ ਜੋ ਸਿੱਖਾਂ ਨੂੰ ਟਿੱਚਰਾਂ ਕਰ ਰਹੇ ਨੇ । ਜਦੋਂ ਫਿਰ ਰੋਹ ਦੇ ਵਿਚ ਆ ਕੇ ਸਿੱਖ ਕਿਸੇ ਦੂਜੇ ਧਰਮ ਬਾਰੇ ਕਹਿ ਦੇਣ ਤਾਂ ਸਮੇਂ ਦਾ ਮੀਡਿਆ ਗੱਲ ਇੰਝ ਬਣਾ ਦਿੰਦਾ ਜਿਵੇਂ ਕਿ ਸਭ ਸਿੱਖਾਂ ਨੇ ਹੀ ਸ਼ੁਰੂ ਕੀਤਾ ਹੋਵੇ ।

ਸਿੱਖਾਂ ਦੀ ਗੁਰੂ ਪ੍ਰਤੀ ਭਾਵਨਾ ਨੂੰ ਤਮ ਕੀਤਾ ਜਾ ਰਿਹਾ ਹੈ । ਗੁਰੂ ਸਾਹਿਬ ਇਕ ਆਮ ਇਨਸਾਨ ਜਾਂ ਫਿਰ ਸਮਾਜ ਸੁਧਾਰਕ, ਅਤੇ ਗੁਰਬਾਣੀ ਇਕ ਆਮ ਕਵਿਤਾ ਬਣਾ ਕੇ ਪੇਸ਼ ਕੀਤੀ ਜਾ ਰਹੀ ਹੈ । ਜੋ ਗੁਰੂਆਂ ਪ੍ਰਤੀ ਭਰੋਸਾ ਸੀ ਸਿੱਖਾਂ ਦਾ, ਚਾਹੇ ਉਹ ਸਿੰਘ ਸਭਾ ਲਹਿਰ ਹੋਵੇ ਜਾਂ ਫਿਰ ਧਰਮ-ਯੁੱਧ ਮੋਰਚੇ ਵੇਲੇ, ਉਹ ਬਿਲਕੁਲ ਨਹੀਂ ਸੀ ਘਟਿਆ, ਬਲਕਿ ਗੁਰੂ ਪ੍ਰਤੀ ਸਨੇਹ ਹੋਰ ਜ਼ਿਆਦਾ ਵਧਿਆ ਸੀ । ਪਰ ਹੁਣ ਕਈ ਯੂ-ਟਿਊਬ ਚੈਨਲਾਂ ਵਾਲਿਆਂ ਨੇ ਜਾਂ ਪ੍ਰਚਾਰਕਾਂ ਨੇ ਅਜਿਹਾ ਘਟੀਆ ਦਰਜੇ ਦਾ ਪ੍ਰਚਾਰ ਸ਼ੁਰੂ ਕੀਤਾ ਹੋਇਆ ਕਿ ਸਿੱਖ ਅਜਿਹੇ ਲੋਕਾਂ ਨੂੰ ਪ੍ਰਸ਼ਨ ਪੁੱਛਣ ਦੀ ਥਾਂ ਉਨ੍ਹਾਂ ਦੀਆਂ ਗੱਲਾਂ ਵਿਚ ਹਾਮੀ ਭਰਨ ਲੱਗ ਜਾਂਦੇ ਨੇ । ਸ਼ਾਇਦ ਇਹ ਉਹ ਸਿੱਖ ਹੋਣ ਜਿੰਨਾਂ ਲਈ ਸਿੱਖੀ ਬਹੁਤ ਔਖੀ ਹੈ ਤੇ ਉਹ ਇਸਨੂੰ ਸੌਖੀ ਕਰਨਾ ਚਾਹੁੰਦੇ ਹੋਣ ਤਾਂ ਜੋ ਉਹ ਸਿੱਖੀ ਵਾਲਾ ਕੋਈ ਕੰਮ ਵੀ ਨਾ ਕਰਨ ਅਤੇ ਸਿੱਖ ਵੀ ਕਹਾ ਸਕਣ ।

 

ਸਿੱਖਾਂ ਘਰ ਜੰਮਣਾ ਕਾਫ਼ੀ ਨਹੀਂ

ਇੰਟਰਨੈੱਟ ਤੇ ਕਈ ਅਜਿਹੇ ਸਿੱਖ ਦੇਖੇ ਨੇ ਜੋ ਸਿਰਫ਼ ਨਾਮ ਦੇ ਸਿੱਖ ਨੇ । ਇਨ੍ਹਾਂ ਦਾ ਸਾਰਾ ਦਿਨ ਸਿੱਖ ਮਰਿਯਾਦਾਵਾਂ ਅਤੇ ਸੰਤ-ਮਹਾਤਮਾ ਦੀ ਨਿੰਦਾਂ ਦੇ ਵਿਚ ਬੀਤਦਾ ਹੈ । ਇਹ ਫਿਰ ਇੰਝ ਨਹੀਂ ਕਿ ਕੋਈ ਇਕ ਬੰਦਾ ਫੇਸਬੁੱਕ ਦਾ ਪੰਨਾ ਚਲਾਉਂਦਾ ਹੈ । ਕਿੰਨੇ ਹੀ ਹੋਣਗੇ ਚਲਾਉਣ ਵਾਲੇ ਅਤੇ ਕਈ ਵਾਰ ਤਾਂ ਆਪਾ-ਵਿਰੋਧੀ ਗੱਲ ਵੀ ਲਿਖ ਦੇਣਗੇ । ਅਜਿਹੇ ਸਿੱਖ ਗੁਰਮਤਿ ਤੋਂ ਹੀਣੇ ਪ੍ਰਚਾਰਕਾਂ ਦੀ ਦੇਣ ਨੇ, ਕਿਉਂਕਿ ਜਿਵੇਂ ਉਹ ਸਿੱਖੀ ਨੂੰ ਦੇਖਦੇ ਨੇ ਇਹ ਲੋਕ ਵੀ ਉਂਝ ਹੀ ਕਰਦੇ ਨੇ । ਕਈ ਗੱਲਾਂ ਤਾਂ ਹਿਰਦੇ ਵਿਚ ਖੰਜਰ ਮਾਰਨ ਦੇ ਬਰਾਬਰ ਹੁੰਦੀਆਂ ਨੇ । ਕਦੇ ਤਾਂ ਇੰਝ ਹੀ ਲੱਗਦਾ ਹੈ ਕਿ ਇੰਨਾਂ ਵੀ ਕੋਈ ਅਕਲੋਂ ਾਲੀ ਹੋ ਸਕਦਾ ਹੈ ? ਅਜਿਹੇ ਲੋਕ ਵੀ ਹੋ ਸਕਦੇ ਨੇ ਜੋ ਆਪਣੇ ਪੰਥ ਦੇ ਨਾਲ ਨਾ ਖੜ੍ਹੇ ਹੋਣ ? ਆਪਣੀਆਂ ਮਰਿਯਾਦਾਵਾਂ ਦਾ ਮਜ਼ਾਕ ਉਡਾਉਣ ? ਅਤੇ ਜੇਕਰ ਕੋਈ ਗੁਰੂ-ਦੋਖੀ ਦੇ ਬਾਰੇ ਸੱਚ ਪਰਗਟ ਕਰਦਾ ਹੈ ਤਾਂ ਉਸਨੂੰ ਹੀ ਬੁਰਾ ਕਹਿਣ ਲੱਗ ਜਾਣ ?

ਮਨ ਬਹੁਤ ਹੀ ਸੋਚਣ ਲਈ ਮਜ਼ਬੂਰ ਹੋ ਜਾਂਦਾ ਕਿ ਇਹ ਲੋਕ ਕਿੰਨੀ ਜ਼ਿਆਦਾ ਦੂਰ ਚਲੇ ਗਏ ਨੇ ਸਿੱਖੀ ਤੋਂ । ਕੀ ਗੁਰੂ ਦੀ ਬਸ਼ਿਸ਼ ਹੋਵੇਗੀ ਇਨ੍ਹਾਂ ਤੇ ਜਾਂ ਫਿਰ ਇਹ ਧਰਮਰਾਜ ਕੋਲ ਹੀ ਜਾਣਗੇ ? ਜਿੰਨੀਆਂ ਵੀ ਸਿੱਖ ਮਰਿਯਾਦਾਵਾਂ ਨੇ ਜਾਂ ਵਿਚਾਰ ਨੇ ਉਹ ਇਨ੍ਹਾਂ ਨੂੰ ਬਾਹਮਣਾਂ ਵੱਲੋਂ ਦਿੱਤੇ ਹੀ ਲੱਗਦੇ ਨੇ । ਕੋਈ ਵੀ ਗੱਲ ਕਿਉਂ ਨਾ ਹੋਵੇ । ਹਰ ਜਗ੍ਹਾ ਬਾਹਮਣ ਦਿਸਦਾ ਹੈ । ਹੁਣ ਤਾਂ ਇਹ ਦੌਰ ਆ ਗਿਆ ਹੈ ਕਿ ਸਿੱਖ ਮਰਿਯਾਦਾਵਾਂ ਨੂੰ ਮੰਨਣ ਵਾਲੇ ਜਾਂ ਉਨ੍ਹਾਂ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਇਹ ਲੋਕ ਪੁਜਾਰੀ ਕਹਿੰਦੇ ਨੇ । ਉਹ ਪੁਜਾਰੀ ਜੋ ਲੋਕਾਂ ਨੂੰ ਲੁੱਟਦੇ ਸਨ ਜਾਂ ਧਰਮ ਦੀ ਰਹੁ-ਰੀਤੀ ਵਿਚ ਨਹੀਂ ਆਉਣ ਦਿੰਦੇ ਸੀ, ਉਨ੍ਹਾਂ ਨਾਲ ਸਿੱਖਾਂ ਨੂੰ ਜੋੜ ਕੇ ਦੇਖਿਆ ਜਾ ਰਿਹਾ ਹੈ । ਹਾਂ, ਸਿੱਖਾਂ ਵਿਚ ਵੀ ਪੁਜਾਰੀ ਹੁੰਦੇ ਸੀ ਸਿੰਘ ਸਭਾਵਾਂ ਤੋਂ ਪਹਿਲਾਂ ਜੋ ਗੁਰਮਤਿ ਤੋਂ ਉਲਟ ਪ੍ਰਚਾਰ ਕਰਦੇ ਸੀ । ਪਰ ਉਹ ਜੋ ਗੁਰੂ ਦੀ ਗੱਲ ਕਰ ਰਹੇ ਨੇ, ਜੋ ਇਤਿਹਾਸ ਦੀ ਗੱਲ ਕਰ ਰਹੇ ਨੇ, ਜੋ ਸ਼ਬਦ ਦੀ ਗੱਲ ਕਰ ਰਹੇ ਨੇ, ਉਹ ਪੁਜਾਰੀ ਕਿਵੇਂ ਹੋ ਗਏ ? ਹਾਂ, ਜੇ ਉਪ ਪੁਜਾਰੀ ਹੋਏ ਵੀ ਤਾਂ ਗੁਰੂ ਨੂੰ ਪੂਜਣ ਵਾਲੇ, ਨਾ ਕੇ ਵਹਿਮਾਂ ਭਰਮਾਂ ਵਿਚ ਪਾ ਕੇ ਗੁਰਮਤਿ ਤੋਂ ਪੁੱਠੀ ਗੱਲ ਕਰਨ ਵਾਲੇ । ਪਰ ਇਹ ਗੱਲ ਮਸੰਦਾਂ ਨੂੰ ਕੌਣ ਸਮਝਾਵੇ ।

ਜੋ ਸਿੱਖਾਂ ਘਰ ਜੰਮ ਕੇ ਕਹਿੰਦੇ ਨੇ ਕਿ ਅਸੀਂ ਸਿੱਖੀ ਦਾ ਪ੍ਰਚਾਰ ਕਰਦੇ ਹਾਂ, ਉਹ ਲੋਕ ਸ਼ਬਦ ਦੀ ਕਥਾ ਤੋਂ ਬਹੁਤ ਦੂਰ ਹੁੰਦੇ ਨੇ । ਤੁਸੀਂ ਇਹ ਆਮ ਹੀ ਦੇਖਿਆ ਹੋਵੇਗਾ ਕਿ ਇਹ ਲੋਕ ਇਧਰ-ਉੱਧਰ ਦੀਆਂ ਗੱਲਾਂ ਕਰਕੇ ਘੰਟਾ ਲਾ ਦਿੰਦੇ ਨੇ, ਪਰ ਸ਼ਬਦ ਦੀ ਗੱਲ ਨਹੀਂ ਕਰਦੇ । ਇਥੇ ਸ਼ਬਦ ਤੋਂ ਭਾਵ ਇਕ-ਦੋ ਸ਼ਬਦ ਦੀ ਗੱਲ ਨਾ ਹੋ ਕੇ ਬਾਣੀਆਂ ਦੀ ਗੱਲ ਹੈ । ਕਿੰਨੇ ਕੁ ਅਜਿਹੇ ਪ੍ਰਚਾਰਕ ਤੁਸੀਂ ਦੇਖੇ ਨੇ ਜੋ ਸਿੱਖ ਮਰਿਯਾਦਾਵਾਂ ਦਾ ਮਜ਼ਾਕ ਉਡਾਉਂਦੇ ਨੇ ਅਤੇ ਨਾਲ ਹੀ ਬਾਣੀ ਦੀ ਕਥਾ ਵੀ ਕਰਦੇ ਨੇ ? ਹਮੇਸ਼ਾ ਇੰਝ ਹੀ ਦੇਖਣ ਨੂੰ ਮਿਲਿਆ ਹੈ ਕਿ ਲੋਕ ਬਾਣੀ ਦੀ ਕਥਾ ਨਹੀਂ ਕਰਦੇ । ਕਰਨ ਖਾ ਜਪੁ ਜੀ ਸਾਹਿਬ, ਸੁਖਮਨੀ ਸਾਹਿਬ, ਅਤੇ ਹੋਰ ਬਾਣੀਆਂ ਦੀ ਕਥਾ । ਜੇਕਰ ਇਹ ਇੰਝ ਕਰਨ ਤਾਂ ਜੋ ਵੀ ਇਹ ਪ੍ਰਚਾਰ ਕਰਦੇ ਨੇ, ਉਹ ਗੁਰਬਾਣੀ ਨਕਾਰ ਦੇਵੇਗੀ । ਕੁਝ ਹੀ ਦਿਨ ਪਹਿਲਾਂ ਮੈਂ ਢੱਡਰੀ ਦੀ ਇਕ ਵੀਡੀਓ ਦੇਖੀ ਸੀ ਜਿਸ ਵਿਚ ਉਹ ਕਹਿ ਰਿਹਾ ਸੀ ਕਿ ਧਰਮ ਰਾਜਾ ਤਾਂ ਜੀ ਸਿੱਖਾਂ ਨੇ ਹਿੰਦੂਆਂ ਵਾਲਾ ਚੱਕ ਲਿਆ, ਦਰਅਸਲ ਦੇ ਵਿਚ ਇਸਦਾ ਹੋਰ ਕੋਈ ਅਰਥ ਸੀ । ਭਾਈ ਇਕੱਲਾ ਗੱਲਾਂ ਦਾ ਕੜਾਹ ਨਾ ਬਣਾ, ਬਾਣੀ ਦੀ ਕਥਾ ਕਰ ਫੇਰ ਗੱਲ ਬਣੇਗੀ ।

ਜੇਕਰ ਧਰਮ ਰਾਜੇ ਦੇ ਇਹ ਕੋਈ ਹੋਰ ਅਰਥ ਲਾਉਂਦੇ ਨੇ ਤਾਂ ਬਾਣੀ ਦੇ ਅਰਥ ਨਹੀਂ ਕਰ ਪਾਉਣਗੇ । ਕਿਉਂਕਿ ਗੁਰਬਾਣੀ ਵਿਚ ਕਈ ਥਾਈਂ ਪਿਛਲਾ ਜਾਂ ਫਿਰ ਮੌਤ ਤੋਂ ਬਾਅਦ ਦਾ ਜੀਵਨ ਲਿਖਿਆ ਹੈ । ਇਕ ਵਾਕ ਦੇ ਵਿਚ ਗੱਲ ਮੁਕਾਉਣੀ ਸੌਖੀ ਹੈ, ਪਰ ਜੇਕਰ ਲੜੀਵਾਰ ਸ਼ਬਦ ਦੀ ਕਥਾ ਦੀ ਗੱਲ ਆ ਜਾਵੇ, ਫਿਰ ਇਹ ਖੋਖਲੇ ਅਰਥਾਂ ਦਾ ਭਾਂਡਾ ਆਪੇ ਫੁੱਟ ਜਾਂਦਾ ਹੈ ।

ਇਹ ਹੁਣ ਸਿੱਖਾਂ ਦੇ ਘਰ ਜੰਮਣ ਵਾਲਿਆਂ ਨੇ ਦੇਖਣਾ ਹੈ ਕਿ ਕੀ ਕਰਨਾ ਹੈ । ਜੇਕਰ ਆਪਾਂ ਸਿੰਘ ਸਭਾ ਦੇ ਵੇਲੇ ਦੀ ਗੱਲ ਕਰੀਏ ਤਾਂ ਉਸ ਸਮੇਂ  ਗੁਰਮਤਿ ਤੋਂ ਉਲਟ ਪ੍ਰਚਾਰ ਕਰਨ ਵਾਲੇ ਬਹੁਤ ਸਨ ਜੋ ਪ੍ਰਚਾਰ ਕਰ ਰਹੇ ਸੀ, ਪਰ ਸਿੰਘਾਂ ਨੇ ਲਿਖਤੀ ਰੂਪ ਦੇ ਵਿਚ, ਆਪਣੇ ਭਾਸ਼ਣਾਂ ਦੇ ਵਿਚ, ਇਹ ਸਾਬਤ ਕੀਤਾ ਸੀ ਕਿ ਇਹ ਲੋਕ ਗ਼ਲਤ ਨੇ । ਹੁਣ ਦੇ ਸਮੇਂ ਦੇ ਵਿਚ ਜੋ ਆਪਣੇ ਆਪ ਨੂੰ ਪ੍ਰਚਾਰਕ ਕਹਾਉਂਦੇ ਨੇ ਪਰ ਕਥਾ ਨਹੀਂ ਕਰਦੇ, ਆਪਾਂ ਨੂੰ ੁਦ ਇਹ ਸਵਾਲ ਪੁੱਛਣੇ ਚਾਹੀਦੇ ਨੇ । ਆਪਾਂ ਨੂੰ ਕਹਿਣਾ ਚਾਹੀਦਾ ਹੈ ਕਿ ਸਾਨੂੰ ੁਸ਼ਕ ਗਿਆਨ ਨਾ ਦੇਵੋ । ਗੁਰੂ ਦੇ ਸ਼ਬਦ ਦੀ ਕਥਾ ਕਰੋ । ਸਾਨੂੰ ਗੁਰਬਾਣੀ ਦੇ ਅਰਥ ਸੁਣਾਓ । ੁਸ਼ਕ ਗਿਆਨ ਤਾਂ ਤੁਹਾਨੂੰ ਸਮਾਜਿਕ ਸਾਹਿਤ ਵਿਚੋਂ ਵੀ ਮਿਲ ਜਾਵੇਗਾ, ਫਿਰ ਇਨ੍ਹਾਂ ਲੋਕਾਂ ਨੂੰ ਸੁਨਣ ਦੀ ਕੀ ਲੋੜ ਹੈ ? ਗੁਰਦੁਆਰੇ ਜੇ ਜਾਂਦੇ ਹਾਂ ਤਾਂ ਸ਼ਬਦ ਦੀ ਗੱਲ ਹੋਵੇ ।

ਪਰ ਇਹ ਗੱਲ ਕਰਨ ਵੀ ਉਹ ਸਿੱਖ ਜੋ ਪੱਕੇ ਨੇ । ਜੋ ਸਮਝਦੇ ਨੇ ਕਿ ਸਿੱਖੀ ਗੁਰੂ ਦੀ ਔਖੀ ਹੈ ਅਤੇ ਸਾਨੂੰ ਆਪਣੀ ਮਨਮਰਜ਼ੀ ਕਰਕੇ ਸੌਖੀ ਨਹੀਂ ਕਰਨੀ ਚਾਹੀਦੀ । ਪਰ ਜੋ ਲੋਕ ਇਨ੍ਹਾਂ ਦੇ ਅੜਿੱਕੇ ਚੜ੍ਹ ਚੁੱਕੇ ਨੇ ਉਨ੍ਹਾਂ ਲਈ ਇੰਨਾਂ ਗੰਭੀਰ ਸੋਚਣਾ ਸੰਭਵ ਨਹੀਂ ਹੈ । ਉਨ੍ਹਾਂ ਦਾ ਪੂਰਾ ਦਿਨ ਗੁਰੂ ਦੀ ਨਿੰਦਾ ਦੇ ਵਿਚ ਨਿਕਲਦਾ ਹੈ । ਜੋ ਗੱਲ ਪੰਥ ਪ੍ਰਵਾਨ ਕਰਦਾ ਹੈ, ਉਹ ਉਸਦੇ ਉਲਟ ਬੋਲਣਗੇ, ਚਾਹੇ ਉਹ ਕੋਈ ਵੀ ਗੱਲ ਕਿਉਂ ਨਾ ਹੋਵੇ ।

ਸਿੱਖਾਂ ਦੀ ਮਾਨਸਿਕਤਾ ਇੰਨੀ ਕੁ ਜ਼ਿਆਦਾ ਥੱਲੇ ਸੁੱਟ ਦਿੱਤੀ ਗਈ ਹੈ ਕਿ ਕਈ ਸਿੱਖ 1984 ਦਾ ਸਿੱਖ ਕਤਲੇਆਮ, ਝੂਠੇ ਪੁਲਿਸ ਮੁਕਾਬਲੇ, ਅਤੇ ਦਰਬਾਰ ਸਾਹਿਬ ਤੇ ਹਮਲੇ ਦਾ ਕਾਰਣ ਸਿੱਖਾਂ ਨੂੰ ਹੀ ਦੱਸ ਰਹੇ ਨੇ । ਇਹ ਇਕ ਗੁਲਾਮੀ ਦੀ ਨਿਸ਼ਾਨੀ ਹੈ ਕਿ ਜਿਸ ਤੇ ਅਤਿਆਚਾਰ ਹੋਏ ਹੋਣ ਉਸਨੂੰ ਹੀ ਉਸਦਾ ਕਾਰਣ ਬਣਾ ਦਿੱਤਾ ਜਾਵੇ । ਇਹ ਸ਼ੁਰੂ ਨੇਕੀ ਨੇ ਕੀਤਾ ਸੀ, ਅਤੇ ਇਸਨੂੰ ਚਾਹੁਣ ਵਾਲੇ ਉਹੀ ਪ੍ਰਚਾਰ ਕਰ ਰਹੇ ਨੇ, ਤਾਂ ਜੋ ਸਿੱਖਾਂ ਵਿਚ ਇਹ ਭੈ ਪਾ ਦਿੱਤਾ ਜਾਵੇ ਕਿ ਜੇਕਰ ਸਿੱਖ ਬਗਾਵਤ ਕਰਨਗੇ ਤਾਂ ਉਸਦਾ ਨੁਕਸਾਨ ਸਿੱਖਾਂ ਕਰਕੇ ਹੀ ਹੋਵੇਗਾ, ਜਦੋਂ ਕਿ ਇਹ ਦੱਸਣਾ ਫ਼ਰਜ਼ ਬਣਦਾ ਹੈ ਕਿ ਉਹ ਕਾਰਣ ਕਿਹੜੇ ਸੀ ਜਿਸ ਕਰਕੇ ਇਹ ਸਭ ਵਰਤਾਰਾ ਹੋਇਆ । ਇਹ ਦੱਸੇ ਬਿਨਾਂ ਸਿੱਖਾਂ ਦਾ ਕਸੂਰ ਕੱਢਣਾ ਔਰੰਗਜ਼ੇਬ ਪੂਜਣ ਬਰਾਬਰ ਹੈ । ਇਹ ਮੀਰ-ਮੰਨੂ ਪੂਜਣ ਬਰਾਬਰ ਹੈ । ਇਹ ਇੰਦਰਾ ਗਾਂਧੀ ਪੂਜਣ ਬਰਾਬਰ ਹੈ ।

ਹੁਣ ਤਾਂ ਇਹੋ ਜਿਹੇ ਹਾਲਾਤ ਬਣ ਗਏ ਨੇ ਕਿ ਲੋਕੀ ਕੋਈ ਨਾ ਕੋਈ ਬਹਾਨਾ ਲੱਭਣ ਦਾ ਯਤਨ ਕਰਦੇ ਨੇ ਸਿੱਖੀ ਨੂੰ ਟਿੱਚਰਾਂ ਕਰਨ ਦੇ ਲਈ । ਕਈ ਅਜਿਹੇ ਮਲੇਛ ਸਿੱਖੀ ਵਿਚ ਆ ਘੁਸੇ ਨੇ ਜੋ ਜਿੰਨੀ ਨਿੰਦਾ ਗੁਰੂ ਅਤੇ ਪੰਥ ਦੀ ਹੋਵੇ ਓਨੀਂ ਘੱਟ ਸਮਝਦੇ ਨੇ । ਢੱਡਰੀ ਅਤੇ ਨੇਕੀ ਨੇ ਆਪਣਾ ਬਹੁਤ ਸਾਰਾ ਸਮਾਂ ਨਿੰਦਾਂ ਦੇ ਵਿਚ ਬਤੀਤ ਕੀਤਾ ਹੈ । ਪਰ ਜਦੋਂ ਹੁਣ ਅਮ੍ਰਿਤਪਾਲ ਸਿੰਘ ਹੋਣੀ ਸਾਹਮਣੇ ਆਏ ਨੇ ਤਾਂ ਸਿੱਖਾਂ ਵਿਚ ਕੁਝ ਨਵੀਂ ਜਾਗਰੂਕਤਾ ਆਈ ਹੈ, ਅਤੇ ਉਹ ਜੱਥੇ ਬਣਾ ਕੇ ਸਿੰਘ ਵੀ ਸੱਜ ਰਹੇ ਨੇ । ਇੰਨੇ ਸਾਲਾਂ ਦੀ ਇਨ੍ਹਾਂ ਦੀ ਮਿਹਨਤ ਇਕ ਸਿੱਖ ਨੇ ਕਿੰਝ ਖੂੰਜੇ ਲਾ ਦਿੱਤੀ ਇਸ ਤੋਂ ਦੇਖਿਆ ਜਾ ਸਕਦਾ ਹੈ । ਹੁਣ ਤੁਸੀਂ ਦੇਖੋਗੇ ਕਿ ਬਹੁਤਿਆਂ ਦਾ ਜ਼ੋਰ ਇਸ ਵਿਚ ਲੱਗਾ ਹੋਇਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਅਮ੍ਰਿਤਪਾਲ ਸਿੰਘ ਹੋਣਾ ਦਾ ਵਿਰੋਧ ਕੀਤਾ ਜਾਵੇ । ਇਹ ਲੋਕ ਭੁੱਲ ਗਏ ਨੇ ਕਿ ਜਦੋਂ ਸੱਚ ਦਾ ਸੂਰਜ ਨਿਕਲਦਾ ਹੈ ਤਾਂ ਪਾੜ ਕੇ ਰੱਖ ਦਿੰਦਾ ਹੈ ਹਨੇਰਿਆਂ ਨੂੰ ।

 

ਹਿੰਦੂਤਵ ਲੋਕਾਂ ਦੇ ਭੁਲੇਖੇ

ਕੁਝ ਕੁ ਸਾਲਾਂ ਤੋਂ ਹਿੰਦੂਵਾਦੀ (ਹਿੰਦੂਤਵ) ਲੋਕਾਂ ਨੇ ਫਿਰ ਤੋਂ ਸਿੱਖਾਂ ਨੂੰ ਆਪਣੀ ਇਕ ਸ਼ਾ ਕਹਿਣਾ ਸ਼ੁਰੂ ਕਰ ਦਿੱਤਾ ਹੈ, ਅਤੇ ਇਸਦਾ ਪ੍ਰਚਾਰ ਦਿਨ-ਰਾਤ ਹੋ ਰਿਹਾ ਹੈ । ਜੋ ਮੁਰਦੇ ਸਿੰਘਾਂ ਨੇ 10 ਫੁੱਟ ਧਰਤੀ ਥੱਲੇ ਦੱਬੇ ਸੀ, ਹਿੰਦੂਵਾਦੀਆਂ ਨੇ ਉਨ੍ਹਾਂ ਨੂੰ ਫਿਰ ਪੁੱਟਣਾ ਸ਼ੁਰੂ ਕਰ ਦਿੱਤਾ ਹੈ । ਚਾਹੇ ਉਹ ਗੁਰਬਾਣੀ ਦੀ ਗੱਲ ਹੋਵੇ ਜਾਂ ਫਿਰ ਇਤਿਹਾਸ ਦੀ । ਹਿੰਦੂਵਾਦੀਆਂ ਨੂੰ ਸ਼ਾਇਦ ਇਹ ਭੁਲੇਖਾ ਹੈ ਕਿ ਜੋ ਇਨ੍ਹਾਂ ਦੇ ਪੁਰਖੇ ਨੀ ਕਰ ਪਾਏ ਉਹ ਸ਼ਾਇਦ ਇਹ ਕਰ ਲੈਣਗੇ । ਇਸ ਲਈ ਉਹ ਤਰਕ ਦੇ ਅਧਾਰ ਤੇ ਲਿਖੀਆਂ ਗਈਆਂ ਕਿਤਾਬਾਂ ਨੂੰ ਇਹ ਕਹਿਕੇ ਨਕਾਰ ਦਿੰਦੇ ਨੇ ਕਿ ਇਨ੍ਹਾਂ ਨੂੰ ਲਿਖਣ ਵਾਲੇ ਸਿੰਘ ਸਭਾ ਦੇ ਸਿੱਖ ਸੀ, ਜਾਂ ਇਹ ਤਾਂ ਅੰਗਰੇਜ਼ਾਂ ਨੇ ਲਿਖਵਾਈਆਂ ਸਨ । ਇਹ ਤਾਂ ਹਥਿਆਰ ਸੁੱਟ ਕੇ ਭੱਜਣ ਵਾਲਾ ਰਾਹ ਹੈ, ਜੋ ਇਨ੍ਹਾਂ ਨੇ ਸਿੰਘ ਸਭਾ ਵੇਲੇ ਹੋਈ ਹਾਰ ਤੋਂ ਬਾਅਦ ਅਪਣਾਇਆ ਹੈ ।

ਮੈਂ ਇਹ ਕਈ ਵਾਰ ਲਿਖਿਆ ਹੈ ਕਿ ਕੋਈ ਚੀਜ਼ ਇਸ ਲਈ ਨਹੀਂ ਨਕਾਰੀ ਜਾ ਸਕਦੀ ਕਿ ਉਹ ਕਿਸੇ ਾਸ ਵਿਅਕਤੀ ਨੇ ਲਿਖੀ ਹੈ, ਜਾਂ ਕਿਸੇ ਾਸ ਮੱਤ ਨੂੰ ਮੰਨਣ ਵਾਲੇ ਨੇ ਲਿਖੀ ਹੈ । ਉਸ ਨੂੰ ਨਕਾਰਨ ਲਈ ਭਾਰੀ ਦਲੀਲਾਂ ਦੀ ਲੋੜ ਹੁੰਦੀ ਹੈ । ਇਹੀ ਕਾਰਣ ਹੈ ਕਿ ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਲਿਖੀ ਕਿਤਾਬ ਹਮ ਹਿੰਦੂ ਨਹੀਂ ਦਾ ਇਨ੍ਹਾਂ ਕੋਲ ਕੋਈ ਤੋੜ ਨਹੀਂ ਹੈ । ਇਹ ਅਜਿਹੀ ਕਿਤਾਬ ਹੈ ਜਿਸ ਵਿਚ ਵੱਡੀਆਂ ਤੋਂ ਵੱਡੀਆਂ ਹਿੰਦੂਵਾਦੀਆਂ ਦੀਆਂ ਦਲੀਲਾਂ ਨੂੰ ਗੁਰਬਾਣੀ ਅਤੇ ਇਤਿਹਾਸ ਦਾ ਹਵਾਲਾ ਦੇ ਕੇ ਨਕਾਰਿਆਂ ਗਿਆ ਹੈ । ਤਕਰੀਬਨ ਸੌ ਸਾਲ ਤੋਂ ਵੀ ਪਹਿਲਾਂ ਦੀ ਲਿਖੀ ਹੋਈ ਇਹ ਕਿਤਾਬ ਇਨ੍ਹਾਂ ਨੂੰ ਸੌਣ ਨਹੀਂ ਦਿੰਦੀ । ਇਸ ਲਈ ਇਹ ਦਰਦ ਬਾਰ-ਬਾਰ ਸਿੰਘ ਸਭਾ ਦੇ ਲੇਖਕਾਂ ਦੀ ਨਿੰਦਾ ਕਰਕੇ ਬਾਹਰ ਨਿਕਲਦਾ ਹੈ ।

ਕੁਝ ਕੁ ਦਿਨਾਂ ਤੋਂ ਮੂਰ ਲੋਕਾਂ ਦੇ ਨਵੇਂ ਨਿਯੁਕਤ ਕੀਤੇ ਗਏ ਸੀਨੀਅਰ ਮੀਤ ਪ੍ਰਧਾਨ ਪੁਨੀਤ ਸਾਹਨੀ ਨੇ ਤਾਂ ਪੂਰਾ ਜ਼ੋਰ ਲਾਇਆ ਹੋਇਆ ਹੈ ਕਿ ਕਿਸੇ ਤਰੀਕੇ ਨਾਲ ਮੀਤ ਪ੍ਰਧਾਨ ਤੋਂ ਪ੍ਰਧਾਨ ਤੱਕ ਚਲਿਆ ਜਾਵੇ । ਜੋ ਬੇਵਕੂਫ਼ੀ ਭਰੀਆਂ ਦਲੀਲਾਂ ਇਸਨੇ ਦਿੱਤੀਆਂ ਨੇ ਇੰਝ ਲੱਗ ਰਿਹਾ ਹੈ ਕਿ ਇਸਦਾ ਪ੍ਰਧਾਨਗੀ ਵਾਲਾ ਸੁਪਨਾ ਜ਼ਰੂਰ ਪੂਰਾ ਹੋਵੇਗਾ । ੈਰ ਪੁਨੀਤ ਨੇ ਕੋਈ ਨਵੀਂ ਗੱਲ ਨਹੀਂ ਲਿਆਂਦੀ, ਗੁਰਮਤਿ ਵਿਰੁੱਧ ਸਾਖੀਆਂ ਅਤੇ ਗੁਰਬਾਣੀ ਦੇ ਅਰਥਾਂ ਦੇ ਅਨਰਥ, ਹਾਂ ਜੇਕਰ ਹੋਰ ਸਮਾਂ ਮਿਲ ਜਾਵੇ ਤਾਂ ਸਿੱਖ ਲੇਖਕਾਂ ਦੀ ਨਿੰਦਾਂ ਜਾਂ ਫਿਰ ਭਿੰਡਰਾਂਵਾਲੇ ਸੰਤਾਂ ਨੂੰ ਮੰਦਾ ਬੋਲਣਾ । ਬਸ ਇਹੀ ਜੀਵਣ ਆ ਇਨ੍ਹਾਂ ਲੋਕਾਂ ਦਾ ।

ਜਦੋਂ ਮੈਂ ਇਹ ਵਰਤਾਰਾ ਦੇਖਦਾ ਤਾਂ ਮੈਨੂੰ ਸਿੰਘ ਸਭਾ ਵੇਲੇ ਦੀ ਯਾਦ ਆ ਜਾਂਦੀ ਹੈ । ਉਦੋਂ ਵੀ ਸਿੱਖਾਂ ਨੂੰ ਹਿੰਦੂ ਕਹਿਣਾ ਸ਼ੁਰੂ ਕੀਤਾ ਗਿਆ ਸੀ, ਫਿਰ ਭਾਈ ਕਾਨ੍ਹ ਸਿੰਘ ਨਾਭਾ ਹੋਣਾ ਦੀ ਕਿਤਾਬ ਆਈ ਸੀ । ਉਸ ਵੇਲੇ ਵੀ ਲੋਕ ਜਾਣਬੁਝ ਕੇ ਸਿੱਖ ਧਰਮ ਦੇ ਵਿਚ ਦਲਅੰਦਾਜ਼ੀ ਕਰਦੇ ਸਨ, ਅਤੇ ਫਿਰ ਬਾਅਦ ਦੇ ਵਿਚ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਿੱਖ ਹਿੰਦੂਆਂ ਤੋਂ ਵੱਖ ਹੋਣਾ ਚਾਹੁੰਦੇ ਨੇ । ਪਹਿਲਕਦਮੀ ਹਿੰਦੂਵਾਦੀ ਲੋਕਾਂ ਦੀ ਰਹੀ ਹੈ, ਉਸ ਤੋਂ ਬਾਅਦ ਤਾਂ ਸਿੱਟੇ ਨਿਕਲੇ ਨੇ, ਜੋ ਕਿਤਾਬਾਂ ਅਤੇ ਭਾਸ਼ਣਾਂ ਦੇ ਰੂਪ ਵਿਚ ਅੱਜ ਵੀ ਕਲਮਬੰਦ ਨੇ ।

ਫੇਸਬੁੱਕ ਤੇ ਹਿੰਦੂਵਾਦੀਆਂ ਨੇ ਤਾਂ ਅੱਗ ਲਾਉਣ ਦੇ ਜਿਵੇਂ ਕੇ ਪੈਸੇ ਲਏ ਹੋਣ । ਇਕ ਨੇ ਲਿਖਿਆ ਕਿ ਲੁਧਿਆਣੇ ਵਿਚ ਛਠ ਪੂਜਾ ਹੋਈ ਹੈ ਅਤੇ ਇਸ ਤੋਂ ਹੀ ਾਲਿਸਤਾਨੀਆਂ ਨੂੰ ਡਰ ਲੱਗਦਾ । ਇਹ ਗੱਲ ਨੋਟ ਕਰਨ ਵਾਲੀ ਹੈ ਕਿ ਜਦੋਂ ਉਹ ਾਲਿਸਤਾਨ ਕਹਿੰਦੇ ਨੇ ਤਾਂ ਇਸ ਵਿਚ ਸਿੱਖਾਂ ਨੂੰ ਨਫ਼ਰਤ ਕਰਨ ਦੀ ਇਕ ਰੀਤ ਲੁਕੀ ਹੋਈ ਹੁੰਦੀ ਹੈ । ਹੁਣ ਤਾਂ ਇਹ ਸਮਾਂ ਹੈ ਕਿ ਜੇ ਤੁਸੀਂ ਇਹ ਕਹਿ ਦਿੱਤਾ ਕਿ ਸਿੱਖ ਇਕ ਵੱਖਰੀ ਕੌਮ ਹੈ ਤਾਂ ਤੁਹਾਨੂੰ ਾਲਿਸਤਾਨੀ ਕਹਿ ਦਿੱਤਾ ਜਾਵੇਗਾ । ਇਸਦਾ ਪਤਾ ਇਸ ਤੋਂ ਵੀ ਲੱਗਦਾ ਹੈ ਕਿ ਕਿਸੇ ਮੰਦਰ ਨੇ ਗੁਰਦੁਆਰੇ ਲਈ ਜ਼ਮੀਨ ਦੇਣ ਦੀ ਪੇਸ਼ਕਸ਼ ਕੀਤੀ ਅਤੇ ਇਸਨੂੰ ਹੀ ਇਹ ਕਹਿ ਦਿੱਤਾ ਗਿਆ ਕਿ ਾਲਿਸਤਾਨੀ ਚਲਾਉਂਦੇ ਨੇ ਉਹ ਗੁਰਦੁਆਰਾ । ੈਰ, ਕੋਈ ਵੀ ਧਾਰਮਿਕ ਜਾਂ ਫਿਰ ਰਾਜਸੀ ਜਥੇਬੰਦੀ ਹੋਵੇ, ਉਨ੍ਹਾਂ ਨੂੰ ਛਠ ਪੂਜਾ ਤੋਂ ਕਿਉਂ ਡਰ ਲੱਗੇਗਾ ? ਇਹ ਤਾਂ ਬਸ ਪੰਜਾਬੀਆਂ ਦੇ ਵਿਚ ਨਫ਼ਰਤ ਫੈਲਾਉਣ ਵਾਲਾ ਕੰਮ ਹੈ ।

ਮੈਂ ਇਹ ਵੀ ਗੱਲ ਦੇਖੀ ਹੈ ਕਿ ਜਦੋਂ ਵੀ ਸਿੱਖ ਵੱਖਰੀ ਕੌਮ ਦੀ ਗੱਲ ਕਰਨ ਜਾਂ ਫਿਰ ਾਲਿਸਤਾਨ ਦੀ ਗੱਲ ਕਰਨ ਉਦੋਂ ਹੀ ਇਹ ਲੋਕ ਪੂਛ ਚੁੱਕ ਕੇ ਆ ਜਾਂਦੇ ਨੇ ਕਹਿਣ ਕਿ ਸਿੱਖ ਤਾਂ ਹਿੰਦੂ ਨੇ । ਇਹੋ ਜਿਹੇ ਕਈ ਕਾਰਣਾਂ ਬਾਰੇ ਪਹਿਲਾਂ ਹੀ ਲਿਖਿਆ ਜਾ ਚੁੱਕਾ ਹੈ । ਇਹ ਹਿੰਦੂਵਾਦੀਆਂ ਨੂੰ ਸਮਝਣਾ ਪੈਣਾ ਹੈ ਕਿ ਉਹ ਸਿੱਖਾਂ ਦੀ ਮਾਨਸਿਕਤਾ ਨੂੰ ਬਦਲ ਨਹੀਂ ਸਕਦੇ । ਜ਼ਿਆਦਾ ਤੋਂ ਜ਼ਿਆਦਾ ਉਹ ਟਿੱਚਰਾਂ ਕਰ ਸਕਦੇ ਨੇ, ਅਤੇ ਆਪਣੇ ਹਿੰਦੂਵਾਦੀ ਭਾਈਆਂ ਨੂੰ ਸੰਤੁਸ਼ਟ ਕਰ ਸਕਦੇ ਨੇ, ਕਿਉਂਕਿ ਜੇਕਰ ਸਿੱਖੀ ਬਦਲਣ ਦੀ ਗੱਲ ਆਉਂਦੀ ਤਾਂ ਸਿੱਖਾਂ ਨੇ ਕੱਦ ਦਾ ਇੰਨਾਂ ਵੱਲ ਝੁਕਾਅ ਕਰ ਲੈਣਾ ਸੀ । ਹਾਂ, ਕੁਝ ਕੁ ਸਿੱਖ ਜੋ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਨੇ ਜਾਂ ਗੁਰਮਤਿ ਤੋਂ ਪੁੱਠੀਆਂ ਗੱਲਾਂ ਕਰਦੇ ਨੇ ਉਹ ਜ਼ਰੂਰ ੁਸ਼ ਹੋ ਜਾਂਦੇ ਨੇ ।

ਹਿੰਦੂਵਾਦੀ ਲੋਕਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਆਪਣੇ ਧਰਮ ਦਾ ਪ੍ਰਚਾਰ ਕਰਦੇ, ਪਰ ਅਜਿਹਾ ਨਾ ਕਰਕੇ ਉਹ ਊਲ-ਜਲੂਲ ਗੱਲਾਂ ਵਿਚ ਆਪਣਾ ਸਮਾਂ ਵਿਅਰਥ ਗਵਾ ਰਹੇ ਨੇ । ਪਰ ਇਹ ਧਰਮ ਹੈ ਕੀ, ਉਨ੍ਹਾਂ ਨੇ ਤਾਂ ਇਸ ਬਾਰੇ ਵੀ ਅਜੇ ਤੱਕ ਨਹੀਂ ਲਿਖਿਆ । ਉਸਦੀ ਸੀਮਾ ਕੀ ਹੈ ਅਤੇ ਸ਼ੁਰੂਆਤ ਕਿਥੋਂ ਹੈ, ਕੁਝ ਵੀ ਨਹੀਂ ਪਤਾ ।

Friday, September 16, 2022

ਕ੍ਰਿਸ਼ਨ ਜੀ ਦੀ ਉਸਤਤ

ਪਿਛੇ ਜੇ ਜਨਮਅਸਟਮੀ ਲੰਘੀ ਹੈ, ਜਿਸ ਦਿਨ ਕ੍ਰਿਸ਼ਨ ਜੀ ਦਾ ਜਨਮਦਿਨ ਮਨਾਇਆ ਜਾਂਦਾ ਹੈ । ਪਰ ਇਸ ਸਮੇਂ ਹੀ ਕੁਝ ਅਜਿਹੀਆਂ ਗੱਲਾਂ ਹੋਈਆਂ ਜਿਸਦਾ ਜ਼ਿਕਰ ਕਰਨਾ ਬਣਦਾ ਹੈ । ਕਿਉਂਕਿ ਜੇਕਰ ਇਹ ਗੱਲਾਂ ਨਾ ਲਿਖੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਦੇ ਵਿਚ ਲੋਕਾਂ ਨੂੰ ਗੁੰਮਰਾਹ ਕੀਤਾ ਜਾਵੇਗਾ ।

ਕਈ ਸਿੱਖਾਂ ਨੇ ਆਪਣੇ ਸੋਸ਼ਲ ਖਾਤਿਆਂ ਤੇ ਗੁਰਬਾਣੀ ਜਾਂ ਫਿਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚੋਂ ਸਤਰਾਂ ਲੈ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਸਿੱਖੀ ਵਿਚ ਕ੍ਰਿਸ਼ਨ ਦੀ ਉਸਤਤ ਹੈ । ਕਾਰਨ ਇਸਦਾ ਇਹ ਸੀ ਕਿ ਕੁਝ ਲੋਕਾਂ ਨੇ ਕ੍ਰਿਸ਼ਨ ਜੀ ਬਾਰੇ ਕੁਝ ਅਪਸ਼ਬਦ ਬੋਲ ਦਿੱਤੇ ਜਾਂ ਲਿਖ ਦਿੱਤੇ । ਇਹ ਸਭ ਵਰਤਾਰਾ ਕੁਝ ਰਾਗੀ ਸਿੰਘਾਂ ਦੀ ਗਾਈ ਧਾਰਨਾ ਤੋਂ ਸ਼ੁਰੂ ਹੋਇਆ ਸੀ, ਜਿਸ ਤੋਂ ਬਾਅਦ ਹਾਂ-ਪੱਖੀ ਜਾਂ ਨਾ-ਪੱਖੀ ਵਰਤਾਰਾ ਸ਼ੁਰੂ ਹੋਇਆ । ਹਾਲਾਂਕਿ ਕੁਝ ਸਮੇਂ ਬਾਅਦ ਰਾਗੀ ਸਿੰਘਾਂ ਨੇ ਇਸ ਬਾਰੇ ਸਪਸ਼ਟੀਕਰਨ ਵੀ ਦਿੱਤਾ ਸੀ ।

ਹੋਇਆ ਕੀ ਕਿ ਕੁਝ ਸਮਾਂ ਪਹਿਲਾਂ ਇਕ ਵੀਡੀਉ ਸਾਹਮਣੇ ਆਈ ਜਿਸ ਵਿਚ ਰਾਗੀ ਸਿੰਘ ਗਾ ਰਹੇ ਸੀਕ੍ਰਿਸ਼ਨਾ ਤੇਰੀ ਮੁਰਲੀ ਤੇ ਭਲਾ ਕੌਣ ਨੀ ਨੱਚਦਾ । ਜਿਸਨੇ ਵੀ ਇਹ ਵੀਡੀਉ ਬਣਾਈ ਸੀ ਉਸਨੇ ਇਸ ਵਿਚ ਇਕ ਭਾਰੀ ਤਬਦੀਲੀ ਕੀਤੀ ਹੈ । ਹੋਇਆ ਕੀ ਹੈ ਕਿ ਇਹ ਧਾਰਨਾ ਗੁਰਦੁਆਰੇ ਵਿਚ ਗਾਈ ਗਈ ਸੀ, ਪਰ ਇਸ ਵਿਚ ਤਬਦੀਲੀ ਕਰਕੇ ਕੁਝ ਕੁ ਹਿੱਸਾ ਕ੍ਰਿਸ਼ਨ ਜੀ ਦੀ ਮੂਰਤੀ ਦਾ ਵੀ ਪਾਇਆ ਗਿਆ ਹੈ । ਦੇਖਣ ਵਾਲੇ ਨੂੰ ਇੰਝ ਲੱਗਦਾ ਹੈ ਕਿ ਸਿੱਖ ਮੂਰਤੀ ਦੇ ਸਾਹਮਣੇ ਬੈਠ ਕੇ ਗਾ ਰਹੇ ਨੇ । ਪਰ ਜੇ ਥੋੜ੍ਹਾ ਜਾ ਧਿਆਨ ਨਾਲ ਦੇਖੀਏ ਤਾਂ ਸਾਫ਼ ਪਤਾ ਲੱਗ ਜਾਂਦਾ ਹੈ ਕਿਉਂਕਿ ਜਦੋਂ ਮੂਰਤੀ ਆਉਂਦੀ ਹੈ ਤਾਂ ਕੈਮਰੇ ਦੇ ਕਈ ਨਿਸ਼ਾਨ ਆਉਂਦੇ ਨੇ ਜਿਵੇਂ ਅਵਾਜ਼, ਸਮਾਂ, ਆਦਿ ਦੇ ਨਿਸ਼ਾਨ । ਇਹ ਜੋ ਗੀਤ ਹੈ ਇਹ ਬਹੁਤ ਪਹਿਲਾਂ ਦਾ ਕਿਸੇ ਗਾਇਕ ਨੇ ਵੀ ਗਾਇਆ ਹੋਇਆ ਹੈ ।

ਇਸ ਤੋਂ ਇਹ ਸਾਫ਼ ਪਤਾ ਲੱਗਦਾ ਹੈ ਕਿ ਕਿਸੇ ਦੀ ਇਹ ਸ਼ਰਾਰਤ ਹੈ । ਜੇਕਰ ਰਾਗੀ ਸਿੰਘਾਂ ਨੂੰ ਹੀ ਦਰਸਾਉਣਾ ਸੀ ਕਿ ਉਹ ਕ੍ਰਿਸ਼ਨ ਜੀ ਦੀ ਉਸਤਤ ਕਰ ਰਹੇ ਨੇ ਤਾਂ ਸਿੱਧੀ ਵੀ ਵੀਡੀਉ ਪਾਈ ਜਾ ਸਕਦੀ ਸੀ ਬਿਨਾਂ ਕਿਸੇ ਹੇਰ-ਫੇਰ ਦੇ, ਪਰ ਇੱਦਾਂ ਨਹੀਂ ਹੋਇਆ । ਇਸ ਦੇ ਨਾਲ ਹੀ ਫਿਰ ਬਹਿਸ ਸ਼ੁਰੂ ਹੋ ਗਈ ਸੋਸ਼ਲ ਮੀਡੀਏ ਤੇ ਕਈਆਂ ਨੇ ਗੁਰੂ ਸਾਹਿਬਾਨ ਦੀ ਬਾਣੀ ਲੈ ਕੇ ਖੰਡਣ ਕੀਤਾ ਕਿ ਗੁਰਬਾਣੀ ਵਿਚ ਕਿਸੇ ਦੇਵੀ-ਦੇਵਤੇ ਦੀ ਉਸਤਤ ਨਹੀਂ ਹੈ । ਤੇ ਕਈਆਂ ਨੇ ਗੁਰਬਾਣੀ ਨਾਲ ਇਹ ਸਿੱਧ ਕਰਨ ਦਾ ਯਤਨ ਕੀਤਾ ਕਿ ਕ੍ਰਿਸ਼ਨ ਜੀ ਦੀ ਉਸਤਤ ਹੈ ਗੁਰਬਾਣੀ ਦੇ ਵਿਚ ।

ਰਾਗੀ ਸਿੰਘਾਂ ਨੇ ਬਾਅਦ ਵਿਚ ਇਹ ਸਪਸ਼ਟੀਕਰਨ ਦਿੱਤਾ ਕਿ ਕੁਰੂਕਸ਼ੇਤਰ ਜਾਂਦੇ ਹੋਏ ਪਿਪਲੀ ਵਿਚ ਇਕ ਸਮਾਗਮ ਹੋਇਆ ਤੇ ਇਹ ਧਾਰਨਾ ਪੜ੍ਹਨ ਤੋਂ ਪਹਿਲਾ ਇਹ ਬੇਨਤੀ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਹੀ ਸਾਡੇ ਰਾਮ ਅਤੇ ਕ੍ਰਿਸ਼ਨ ਅਤੇ ਅੱਲ੍ਹਾ ਨੇ, ਅਤੇ ਅਕਾਲ ਪੁਰਖ ਨੂੰ ਸੰਬੋਧਤ ਕਰਕੇ ਇਹ ਧਾਰਨਾ ਪੜ੍ਹੀ ਗਈ ਸੀ ।

ਮੈਨੂੰ ਯਾਦ ਹੈ ਕਿ ਪਹਿਲੀ ਵਾਰ ਮੈਨੂੰ ਕਿਸੇ ਨੇ ਭਾਈ ਗੁਰਦਾਸ ਜੀ ਦੀ ਵਾਰ ਦਾ ਹਵਾਲਾ ਦੇ ਕੇ ਇਹ ਕਿਹਾ ਸੀ ਕਿ ਇਸ ਵਿਚ ਕ੍ਰਿਸ਼ਨ ਜੀ ਦੀ ਉਸਤਤ ਹੈ । ਦਸਵੀਂ ਵਾਰ ਦੇ ਵਿਚ ਪੁਰਾਣੇ ਤੇ ਕਲਯੁਗ ਦੇ ਸਮੇਂ ਦੇ ਵਿਚ ਹੋਏ ਭਗਤਾਂ ਦੀਆਂ ਸੂਖਮ ਸਾਖੀਆਂ ਵਰਣਨ ਹਨ । ਇਸ ਵਿਚ ਹੀ ਸੁਦਾਮੇ ਦੀ ਸਾਖੀ ਮੌਜੂਦ ਹੈ । ਜੋ ਸਤਰ ਲੋਕ ਲਿਖਦੇ ਨੇ ਉਹ ਇਹ ਹੈ:

ਛਡਿ ਸਿੰਘਾਸਣੁ ਹਰਿ ਜੀ ਆਏ ।

ਇਹ ਵੀ ਅੱਧੀ ਸਤਰ ਹੈ । ਪੂਰੀ ਪਉੜੀ ਕੀ ਕਹਿੰਦੀ ਹੈ ਇਸ ਬਾਰੇ ਉਨ੍ਹਾਂ ਨੂੰ ਸ਼ਾਇਦ ਪਤਾ ਵੀ ਨਹੀਂ ।

ਇਸ ਪੂਰੀ ਪਉੜੀ ਦੇ ਵਿਚ ਸੁਦਾਮੇ ਦਾ ਜ਼ਿਕਰ ਹੈ ਕਿ ਕਿਸ ਤਰ੍ਹਾਂ ਉਹ ਕ੍ਰਿਸ਼ਨ ਜੀ ਨੂੰ ਮਿਲਦਾ ਹੈ । ਸੰਦੇਸ਼ ਤਾਂ ਇਹ ਹੈ ਕਿ ਕ੍ਰਿਸ਼ਨ ਜੀ ਇੰਨੇ ਵੱਡੇ ਰਾਜੇ ਹੋਣ ਦੇ ਬਾਵਜੂਦ ਵੀ ਆਪਣੇ ਪੁਰਾਣੇ ਦੋਸਤ ਨੂੰ ਨਹੀਂ ਭੁੱਲੇ ਜੋ ਅੱਤ ਦਾ ਗਰੀਬ ਸੀ । ਨਹੀਂ ਤਾਂ ਥੋੜ੍ਹੀ ਜਿਹੀ ਇੱਜ਼ਤ ਜਾਂ ਪੈਸਾ ਮਿਲਣ ਨਾਲ ਲੋਕ ਸਭ ਕੁਝ ਭੁੱਲ ਬੈਠਦੇ ਨੇ । ਪਰ ਕ੍ਰਿਸ਼ਨ ਜੀ ਨੇ ਇੰਝ ਨਹੀਂ ਕੀਤਾ, ਜਦੋਂ ਦੇਖਿਆ ਕਿ ਸੁਦਾਮਾ ਆਇਆ ਹੈ ਤਾਂ ਉਹ ਆਪਣਾ ਸਿੰਘਾਸਣ ਛੱਡ ਕੇ ਉਸਨੂੰ ਮਿਲਣ ਗਏ । ਹੋਰ ਤਾਂ ਹੋਰ ਉਸਨੂੰ ਸਿੰਘਾਸਣ ਤੇ ਬਿਠਾਇਆ ਤੇ ਫਿਰ ਸੁਦਾਮੇ ਦੇ ਪੈਰ ਧੋਤੇ । ਇਥੇ ਹੀ ਬਸ ਨਹੀਂ, ਕ੍ਰਿਸ਼ਨ ਜੀ ਨੇ ਸੁਦਾਮੇ ਦੇ ਲਿਆਂਦੇ ਹੋਏ ਚੌਲ ਵੀ ਖਾਧੇ । ਦੇਖੋ ਕਿੰਨਾ ਵੱਡਾ ਉਪਦੇਸ਼ ਹੈ । ਕੀ ਹੁਣ ਦੇ ਸਮੇਂ ਦੇ ਵਿਚ ਤੁਸੀਂ ਦੇਖਿਆ ਇਹ ਹੁੰਦਾ ? ਹੁਣ ਤਾਂ ਲੋਕ ਜਦ ਚਾਰ ਛਿੱਲੜ ਆ ਜਾਣ ਜਾਂ ਤਾਕਤ ਆ ਜਾਵੇ ਤਾਂ ਆਪਣੇ ਆਪ ਨੂੰ ਰੱਬ ਸਮਝਣ ਲੱਗ ਜਾਂਦੇ ਨੇ ।

ਭਾਰਤ ਦੇ ਕੁਝ ਕੁ ਰਾਜਾਂ ਦੇ ਵਿਚ ਇਹ ਦੇਖਣ ਨੂੰ ਆਇਆ ਹੈ ਕਿ ਜਦੋਂ ਚੋਣਾਂ ਹੁੰਦੀਆਂ ਨੇ ਤਾਂ ਵੱਡੇ-ਵੱਡੇ ਰਾਜਸੀ ਲੋਕ ਗਰੀਬਾਂ ਦੇ ਘਰਾਂ ਵਿਚ ਜਾ ਕੇ ਰੋਟੀ ਖਾਂਦੇ ਨੇ । ਪਰ ਇਹ ਲੋਕ ਦਿਖਾਵੇ ਤੋਂ ਬਿਨਾਂ ਕੁਝ ਨਹੀਂ ਹੁੰਦਾ । ਅਤੇ ਇਸ ਪਿਛੇ ਕਈ ਮਨੋਰਥ ਹੁੰਦੇ ਨੇ । ਪਰ ਸੁਦਾਮੇ ਦੀ ਸਾਖੀ ਦੇ ਵਿਚ ਇੰਝ ਨਹੀਂ ਸੀ । ਕ੍ਰਿਸ਼ਨ ਜੀ ਨੇ ਸੁਦਾਮੇ ਤੋਂ ਕੋਈ ਪੈਸਾ ਜਾਂ ਫਿਰ ਲੋਕਾਂ ਨੂੰ ੁਸ਼ ਕਰਨ ਦੇ ਲਈ ਇਹ ਨਹੀਂ ਕੀਤਾ । ਇਹ ਉਨ੍ਹਾਂ ਦਾ ਆਪਸ ਦੇ ਵਿਚ ਪ੍ਰੇਮ ਸੀ ਜੋ ਉਹ ਤਾਕਤ ਅਤੇ ਪੈਸਾ ਆਉਣ ਨਾਲ ਭੁੱਲੇ ਨਹੀਂ ।

ਉਪਦੇਸ਼ ਨਿਮਰਤਾ ਦਾ ਹੈ ਇਸ ਵਿਚ । ਪਰ ਲੋਕ ਇਸਨੂੰ ਕ੍ਰਿਸ਼ਨ ਜੀ ਦੀ ਉਸਤਤ ਸਮਝ ਲੈਂਦੇ ਨੇ । ਉਸਤਤ ਹਮੇਸ਼ਾ ਜੋਤਿ ਦੀ ਹੁੰਦੀ ਹੈ । ਪਰ ਜੋ ਲੋਕ ਕ੍ਰਿਸ਼ਨ ਜਾਂ ਫਿਰ ਰਾਮਚੰਦਰ ਜੀ ਨੂੰ ਮੰਨਦੇ ਨੇ ਉਹ ਗੁਰਬਾਣੀ ਅਤੇ ਸਿੱਖ ਸਾਹਿਤ ਵਿਚੋਂ ਇਨ੍ਹਾਂ ਦੀ ਉਸਤਤ ਲੱਭਣ ਲੱਗ ਜਾਂਦੇ ਨੇ । ਮੈਂ ਇਹ ਪਹਿਲਾਂ ਵੀ ਕਿਹਾ ਸੀ ਕਿ ਇਨ੍ਹਾਂ ਦੇ ਜੀਵਣ ਵਿਚੋਂ ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ ਹੈ, ਪਰ ਇਨ੍ਹਾਂ ਦੀ ਉਸਤਤ ਕਿਤੇ ਨਹੀਂ ਕੀਤੀ ਗਈ ।

ਇਸੇ ਤਰ੍ਹਾਂ ਜੇ ਦੇਖਿਆ ਜਾਵੇ ਤਾਂ ਭਾਈ ਗੁਰਦਾਸ ਜੀ ਨੇ ਲੈਲਾ ਅਤੇ ਮਜਨੂੰ ਦੀ ਵੀ ਗੱਲ ਕੀਤੀ ਹੈ ।

ਲੈਲੀ ਦੀ ਦਰਗਾਹ ਦਾ ਕੁਤਾ ਮਜਨੂੰ ਦੇਖਿ ਲੁਭਾਣਾ । - ਵਾਰ 37ਵੀਂ, ਪਉੜੀ 31ਵੀਂ

ਉਹ ਲੋਕ ਜੋ ਹੀਰ-ਰਾਂਝਾ ਜਾਂ ਮਿਰਜਾ-ਸਾਹਿਬਾ ਦੇ ਕਿੱਸੇ ਪੜ੍ਹਦੇ ਨੇ, ਜਾਂ ਜੋ ਜਵਾਨੀ ਵੇਲੇ ਕਿਸੇ ਨੂੰ ਪਿਆਰ ਕਰਨ ਦੀ ਗੱਲ ਕਰਦੇ ਨੇ, ਉਹ ਇਹ ਸਤਰ ਲੈ ਕੇ ਸ਼ਾਇਦ ਇਹ ਸਿੱਧ ਕਰਨ ਦੀ ਗੱਲ ਕਰਨ ਕਿ ਦੇਖੋ ਜੀ, ਮਜਨੂੰ (ਜਿਸਦਾ ਨਾਂ ਭਾਈ ਕਾਨ੍ਹ ਸਿੰਘ ਨਾਭਾ ਨੇ ਕੈਸ ਲਿਖਿਆ ਹੈ, ਜੋ ਮਜਨੂੰ ਹੋ ਜਾਂਦਾ ਹੈ ਭਾਵ ਦੀਵਾਨਾ ਹੋ ਗਿਆ) ਵੀ ਲੈਲਾ ਦੇ ਕੁੱਤੇ ਨੂੰ ਪਿਆਰ ਕਰਦਾ ਸੀ, ਇਸ ਲਈ ਆਪਣੀ ਸਹੇਲੀ ਦੇ ਕੁੱਤੇ ਨੂੰ ਪਿਆਰ ਕਰਨਾ ਕੋਈ ਗ਼ਲਤ ਗੱਲ ਨਹੀਂ ।ਪਰ ਇਸਦਾ ਉਪਦੇਸ਼ ਇਹ ਨਹੀਂ ਹੈ । ਜੇਕਰ ਆਪਾਂ ਇੱਦਾਂ ਹੀ ਇਕ-ਦੋ ਸਤਰਾਂ ਲੈ ਕੇ ਅਰਥ ਕਰਾਂਗੇ ਤਾਂ ਸਹੀ ਨਹੀਂ ਹੋਵੇਗਾ, ਾਸ ਕਰ ਜੇ ਇਹ ਪੂਰੇ ਸ਼ਬਦ ਦੇ ਅਰਥ ਵਿਚ ਨਹੀਂ ਆਉਂਦਾ ।

ਪਰ ਗੱਲ ਇਹੋ ਹੀ ਹੈ ਕਿ ਲੋਕ ਮੂਲ ਨੂੰ ਨਹੀਂ ਦੇਖਦੇ । ਸਿੱਖੀ ਵਿਚ ਸਭ ਕੁਝ ਮੂਲ ਹੀ ਹੈ । ਮੂਲ ਦੀ ਹੀ ਉਸਤਤ ਹੈ ।

 

ਗੁਰਦੁਆਰਾ ਸਾਹਿਬ ਵਿਚ ਨ੍ਰਿਤ

ਇਨ੍ਹਾਂ ਹੀ ਦਿਨਾਂ ਦੇ ਵਿਚ ਇਕ ਬਰ ਇਹ ਵੀ ਆਈ ਸੀ ਕਿ ਉਤਰਾਖੰਡ ਦੇ ਇਕ ਗੁਰਦੁਆਰੇ ਦੇ ਵਿਚ ਨ੍ਰਿਤ (ਨੱਚਣਾ) ਪੇਸ਼ ਕੀਤਾ ਗਿਆ ਸੀ ਜਨਮਅਸਟਮੀ ਕਰਕੇ । ਦੇਖੋ ਕਿੱਧਰ ਨੂੰ ਜਾ ਰਹੇ ਨੇ ਲੋਕ । ਦੇਖਣ ਵਿਚ ਉਹ ਕੁੜੀ ਕੋਈ ਜ਼ਿਆਦਾ ਉਮਰ ਦੀ ਨਹੀਂ ਲੱਗਦੀ ਸੀ, ਅਤੇ ਕਈ ਲੋਕ ਉਸਦੀ ਵੀਡੀਉ ਵੀ ਬਣਾਉਂਦੇ ਦੇਖੇ ਗਏ । ਹੋਰ ਤਾਂ ਹੋਰ, ਗੁਰੂ ਸਾਹਿਬ ਦੇ ਸੱਜੇ ਪਾਸੇ ਇਕ ਝੂਲਾ ਲਾਇਆ ਗਿਆ ਜਿਸ ਵਿਚ ਕ੍ਰਿਸ਼ਨ ਜੀ ਦੀ ਸ਼ਾਇਦ ਫ਼ੋਟੋ ਰੱਖੀ ਗਈ ਹੈ ਤੇ ਅੱਗੇ ਬੈਠਾ ਵਿਅਕਤੀ ਉਸਨੂੰ ਹਿਲਾ ਰਿਹਾ ਹੈ । ਕਿੱਡੀ ਭਾਰੀ ਬੇਅਦਬੀ ਹੈ ਇਹ । ਠੀਕ ਆ ਜੇਕਰ ਕੋਈ ਨ੍ਰਿਤ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੇ ਅਸਥਾਨਾਂ ਤੇ ਜਾ ਕੇ ਕਰੇ, ਪਰ ਜੇਕਰ ਗੁਰਦੁਆਰੇ ਵਿਚ ਆਉਣਾ ਹੈ ਤਾਂ ਉਥੇ ਗੁਰੂ ਦੀ ਮਰਯਾਦਾ ਚੱਲਣੀ ਚਾਹੀਦੀ ਹੈ, ਕਿਸੇ ਨਿੱਜੀ ਵਿਅਕਤੀ ਦੀ ਨਹੀਂ ।

ਸ਼ਾਇਦ ਇਸ ਲਈ ਹੀ ਕਿਹਾ ਜਾਂਦਾ ਹੈ ਕਿ ਗੁਰਦੁਆਰੇ ਦੀ ਸੇਵਾ ਸੰਭਾਲ ਕਰਨ ਵਾਲਾ ਇਕ ਸਿੰਘ ਜਾਂ ਸਿੰਘਣੀ ਹੋਣੀ ਚਾਹੀਦੀ ਹੈ । ਜੇਕਰ ਕਿਸੇ ਗੈਰ ਨੂੰ ਕਹੋਗੇ ਸੰਭਾਲ ਲਈ ਤਾਂ ਉਹ ਆਪਣੀਆਂ ਰੀਤਾਂ ਵੀ ਲੈ ਕੇ ਆਵੇਗਾ ਨਾਲ । ਇੱਦਾਂ ਹੀ ਤਾਂ ਹੋਇਆ ਸੀ 19ਵੀਂ ਸਦੀ ਦੇ ਵਿਚ ਜਦੋਂ ਲੋਕਾਂ ਨੇ ਆਪਣੀਆਂ ਰੀਤਾਂ ਗੁਰੂ ਘਰਾਂ ਵਿਚ ਵਾੜੀਆਂ । ਪਰ ਸਿੰਘਾਂ ਦੀ ਮਿਹਨਤ ਸਕਦਾ ਸਭ ਪੁਰਾਤਨ ਹੋ ਗਿਆ ਸੀ, ਤੇ ਨਵੀਨ ਰੀਤਾਂ ਨੂੰ ਠੱਲ ਪਈ ਸੀ ।

ਸਿੱਖੀ ਇਸੇ ਲਈ ਹੀ ਨਿਰਾਲੀ ਹੈ ਕਿਉਂਕਿ ਅਸੀਂ ਕਿਸੇ ਦੇ ਅਸਥਾਨਾਂ ਤੇ ਜਾ ਕੇ ਆਪਣੀ ਮਰਯਾਦਾ ਨਹੀਂ ਤੋਰਦੇ । ਹਾਂ, ਆਪਾਂ ਗੱਲ ਕਰ ਸਕਦੇ ਹਾਂ, ਵਿਚਾਰ ਕਰ ਸਕਦੇ ਹਾਂ, ਪਰ ਜਾਣਬੁਝ ਕੇ ਕਿਸੇ ਦੇ ਅਸਥਾਨਾਂ ਦੀ ਬੇਅਦਬੀ ਨਹੀਂ ਕਰਦੇ । ਇਹ ਹੀ ਗੁਰੂਆਂ ਦਾ ਮਾਰਗ ਹੈ । ਜੇਕਰ ਕਿਸੇ ਨੇ ਸਿੱਖੀ ਧਾਰਨ ਕਰਨੀ ਹੋਵੇਗੀ ਉਹ ਆਪ ਆਵੇਗਾ, ਉਸ ਅੱਗੇ ਨੱਚਣ ਦੀ ਲੋੜ ਨਹੀਂ । ਗੁਰਦੁਆਰੇ ਦੀ ਕਮੇਟੀ ਨੂੰ ਵੀ ਇਹ ਵਰਤਾਰਾ ਦੇਖਣਾ ਚਾਹੀਦਾ ਸੀ । ਕੀ ਉਨ੍ਹਾਂ ਨੂੰ ਪਤਾ ਹੀ ਨੀ ਲੱਗਿਆ ਕਿ ਕੋਈ ਨ੍ਰਿਤ ਪੇਸ਼ ਕਰੇਗਾ ? ਏਨੇ ਅਵੇਸਲੇ ਨੇ ਪ੍ਰਬੰਧਕ ਗੁਰਦੁਆਰਾ ਸਾਹਿਬ ਦੇ ?

ਆਓ ਆਪਾਂ ਗੁਰੂ ਸਾਹਿਬ ਦੀ ਦਿੱਤੀ ਹੋਈ ਸਿੱਖੀ ਨੂੰ ਸੰਭਾਲ ਕੇ ਰੱਖੀਏ ਕਿਉਂਕਿ ਹਰ ਮੋੜ ਤੇ ਤੁਹਾਨੂੰ ਗੁਰੂ ਨਾਲੋਂ ਤੋੜਨ ਵਾਲਾ ਖੜ੍ਹਾ ਹੈ ।

Popular posts