Tuesday, February 25, 2020

CAA and anti-CAA supporters: Delhi burning

The violence broke out two-three days back. It’s claimed it’s between the supporters of CAA and anti-CAA. There’s a clear footage of mob marching the streets and the police standing idle, and at some places dispersing them out with the teargas. Violence and the mentality of the mobs and the conscious of the police brought back the memories of the Sikh Genocide 1984.[1]
People have suggested, and it’s convincing too, that the 1984 pogrom was a planned attack on Sikhs. Its truthiness can be seen from the places picked by the mobs; those places where the Sikhs were living in numbers were flooded by the angry mobs-turned terrorists to kill the Sikhs. The situation couldn’t have been possibly imaginable unless you’re there, surrounded by the rioters. The feeling of not knowing what’s going to happen next in these scenarios is very dangerous and heart-wrenching.
The similar events of the past two-three days showed us with conviction how the mobs work and how the police help them. Kapil Mishra’s comments before the situation became very tense and are very alarming.[2]
DCP is standing with us. I am saying it on your behalf that we’re keeping peace until Trump is here (the US President). After he’s gone, we will not even listen to you if the carriageway/roads are not cleared (due to the protests.)
If a critic of the ruling party, not only just BJP but any party that could have been there, had said something like that a criminal case would have been filed against him. This is the privilege of the Forces and the politicians that they can get away with almost all the things that a common person cannot. There are politicians who have the criminal cases pending and are in the Indian Parliament. If that’d been made possible, the comments of Kapil Mishra or any other politicians or the police officer[3] is nothing new.
It was shown as a CAA and anti-CAA supporters. It’s true or not can’t be said. Perhaps, in the very beginning it was like that, and later it came out of the hands of these people and the mobs were goaded by some people with vested interests (politicians?). People were beaten and the properties were burned down. Thirteen people have died in the clashes, most of whom died because of the bullet injuries. A person in the civil dress can be seen with a gun in his hand. Both the parties, CAA and anti-CAA supporters, are calling them other party’s member. Whoever he might be, whatever his affiliations to the group is, it is an open challenge. The video showed an officer approaching the man and then he pulled his gun out. The officer retraced his steps back.
Some people see it as a Hindu-Muslim matter rather than CAA and anti-CAA. The reason being the properties of Muslims were set ablaze by the miscreants. The Indian Express also mentioned this incident. The mob let go of a journalist because he was a Hindu. Anti-Muslims chants were also raised by the mobs. The mobs don’t care about your age. They are there to kill. An autorickshaw driver and a person who went to buy some milk were also in the dead list.
I believe the Indians can never learn from the past. 1984 and 2002 pogroms should have been enough for us to know the hatred and killing are not going to help the common people but politicians. Common people should be cautious about their safety. The report in the Indian Express showed a man, probably a Hindu, saying the Muslims threw stones at them and they heard an idol was burned down by them, now they can’t keep quiet.
Everywhere the story will be same. There will be Hindus whose feeling got hurt, and there will be Muslims whose emotions were hurt, in any Hindu-Muslim clashes. Not only the Hindu-Muslim but any other clashes between different religions and groups we can see the feelings clouding their judgement and they go on a spree to kill others. Whatever the hurt you’ve received from your end you shouldn’t kill innocents. That is not only repulsive but inhumane too.
I urge all the people who’re reading this. Don’t escalate the situation. Don’t kill each other in the name of religion. Learn from the past. If you are a sane person, if you have a heart, if you have feelings, then your wrongdoing of the past will haunt you in future, and there will be no escape and you will regret it every moment you live on this planet.
The police should be independent of the political spectrum. There shouldn’t be any pressure on the police. They should be able to handle these situations, otherwise it will not be wrong to say what Prakash Singh (the Chairman of Indian Police Foundation) said of the police:
They were servants of the British during the colonial rule. They are servants of the ruling party now.

[1] Thousands of Sikhs were killed in daylight for days after the assassination of the Indian Prime Minister Indira Gandhi.
[2] DCP sahib hamare saamne kharhe hai. Main aapke behalf pe yeh baat keh raha hoon. Trump k jaane tak to hum shanti se ja rahe hai. Lekin uske baad hum aapki bhi nahi sunege agar raaste khali nahi hue to.         
[3] Punjab DGP Dinkar Gupta comments on the Kartarpur Corridor that it has the potential to bring the radicalized people inside the Indian side. He apologized conditionally after that.

Monday, February 24, 2020

Comment of Dinkar Gupta on the Kartarpur Corridor

ਦਿਨਕਰ ਗੁਪਤਾ ਦਾ ਬਿਆਨ
22 ਫਰਵਰੀ 2020 ਨੂੰ ਇੰਡਿਅਨ ਐਕਸਪ੍ਰੈਸ ਦੇ ਵਿਚ ਛਪੀ ਇਕ ਖ਼ਬਰ ਦੇ ਅਨੁਸਾਰ ਦਿਨਕਰ ਗੁਪਤਾ ਡੀ.ਜੀ.ਪੀ ਪੰਜਾਬ ਨੇ ਇਕ ਬਹੁਤ ਭਾਰੀ ਬਿਆਨ ਦਿੱਤਾ ਜਿਸ ਕਰਕੇ ਸਿੱਖਾਂ ਦੇ ਮਨਾਂ ਨੂੰ ਬਹੁਤ ਠੇਸ ਪਹੁੰਚੀ
ਕਰਤਾਰਪੁਰ ਇਕ ਸੰਭਾਵਨਾ ਪੈਦਾ ਕਰਦਾ ਹੈ ਕਿ ਜੇ ਸਵੇਰੇ ਕੋਈ ਆਮ ਇਨਸਾਨ ਜਾਂਦਾ ਹੈ ਤਾਂ ਸ਼ਾਮ ਤੱਕ ਇਕ ਸਿੱਖਿਆ ਹੋਇਆ ਅੱਤਵਾਦੀ ਬਣ ਸਕਦਾ ਹੈ ਤੁਸੀਂ ਉਥੇ ਛੇ ਘੰਟੇ ਲਈ ਹੋ, ਤੁਹਾਨੂੰ ਗੋਲੀਆਂ ਚਲਾਉਣ ਦੀ ਸਿਖਲਾਈ ਲਈ ਲਿਜਾਇਆ ਜਾ ਸਕਦਾ ਹੈ, ਤੁਹਾਨੂੰ ਬੰਬ ਬਣਾਉਣਾ ਸਿਖਾਇਆ ਜਾ ਸਕਦਾ ਹੈ [1]
ਇਹ ਇਕ ਬਹੁਤ ਹੀ ਸ਼ਰਮਨਾਕ ਬਿਆਨ ਹੈ ਸਿੱਖਾਂ ਦੀ ਕਿੰਨੇ ਸਾਲਾਂ ਤੋਂ ਇਹ ਤਮੰਨਾ ਰਹੀ ਹੈ, ਤੇ ਸਿੱਖ ਆਪਣੀ ਅਰਦਾਸ ਵਿਚ ਵੀ ਇਹੀਓ ਮੰਗਦੇ ਆ ਰਹੇ ਹਨ, ਕਿ ਜਿਨ੍ਹਾਂ ਗੁਰਦੁਆਰਿਆਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਉਨ੍ਹਾਂ ਦੇ ਖੁਲ੍ਹੇ ਦਰਸ਼ਨ ਦਿਦਾਰੇ ਬਖ਼ਸ਼ੋ ਇਹ ਸਿਰਫ਼ ਕਰਤਾਰਪੁਰ ਸਾਹਿਬ ਲਈ ਹੀ ਨਹੀਂ ਬਲਕਿ ਜਿੰਨੇ ਵੀ ਹੋ ਗੁਰਦੁਆਰੇ ਹਨ ਉਨ੍ਹਾਂ ਸਭ ਲਈ ਹੈ ਪੰਜਾਬ ਪੁਲਿਸ ਦੇ ਐਨੇ ਉੱਚੇ ਅਹੁਦੇ ਤੇ ਹੁੰਦੇ ਹੋਏ ਇਹ ਬਿਆਨ ਦੇਣਾ ਬਹੁਤ ਹੀ ਮੰਦਭਾਗਾ ਹੈ ਇਸ ਦੇ ਨਾਲ ਹੀ ਦਿਨਕਰ ਗੁਪਤਾ ਨੇ ਇਸਦੀ ਤੁਲਨਾ ਵੈਸਾਖੀ ਤੇ ਜਾਂਦੇ ਜੱਥਿਆਂ ਨਾਲ ਵੀ ਕੀਤੀ
ਉਨ੍ਹਾਂ ਨੇ (ਪਾਕਿਸਤਾਨ ਦੇ ਵਿਚ ਤੱਤਾਂ ਤੇ ਏਜੰਸੀਆਂ) ਉਨ੍ਹਾਂ ਲੋਕਾਂ ਨੂੰ (ਦਹਿਸ਼ਦਗਰਦੀ ਦੇ ਲਈ) ਲੱਭਣ ਦੀ ਕੋਸ਼ਿਸ਼ ਕਰ ਲਈ ਹੈ ਜਿਨ੍ਹਾਂ ਵਿਚ ਇਹ ਸਮਰਥਾ ਹੈ ਲੋਕ ਜੋ ਉਥੇ ਜਾ ਰਹੇ ਹਨ, ਉਹ ਉਨ੍ਹਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਦੀ ਜਾਣ-ਪਛਾਣ ਕਰਾ ਰਹੇ ਹਨ ਜੋ ਫੋਨ ਲੈ ਜਾਏ ਜਾ ਰਹੇ ਹਨ, ਅਸੀਂ ਉਸ ਲਈ ਵੀ ਚਿਤਿੰਤ ਹਾਂ ਪਹਿਲਾਂ ਸਿਰਫ ਕੁਝ ਕੁ ਜੱਥੇ ਜਾਂਦੇ ਸਨ ਵੈਸਾਖੀ ਤੇ ਗੁਰਪੁਰਬ ਤੇ ਹੁਣ ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਇਹ ਇਕ ਬਹੁਤ ਵੱਡੀ ਸੰਭਾਵਨਾ ਹੈ ਇਸ ਕਰਕੇ ਇਹ ਸੁਰੱਖਿਆ ਲਈ ਚੁਣੌਤੀ ਹੈ [2]
ਪੰਜਾਬ ਪੁਲਿਸ ਪਹਿਲਾਂ ਹੀ ਬਹੁਤ ਜ਼ਿਆਦਾ ਬਦਨਾਮ ਹੈ ਝੂਠੇ ਪੁਲਿਸ ਮੁਕਾਬਲਿਆਂ ਕਰਕੇ ਪੁਲਿਸ ਅਧਿਕਾਰੀਆਂ ਨੂੰ ਜੋ ਵੱਡੇ ਅਹੁਦਿਆਂ ਤੇ ਬੈਠੇ ਹਨ, ਬਹੁਤ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਕਾਂਗਰਸ ਦੀ ਸਰਕਾਰ ਦੀਆਂ ਸਿੱਖਾਂ ਪ੍ਰਤੀ ਨਫ਼ਰਤਾਂ ਕੋਈ ਲੁਕੀਆਂ-ਛਿਪੀਆਂ ਨਹੀਂ ਹਨ ਬਰਜਿੰਦਰ ਸਿੰਘ ਹਮਦਰਦ, ਸੰਪਾਦਕ ਅਜੀਤ ਅਖ਼ਬਾਰ, ਨੇ ਵੀ ਇਸ ਨੂੰ ਕਾਂਗਰਸ ਨਾਲ ਜੋੜ੍ਹ ਕਰ, ਤੇ ਖ਼ਾਸ ਕਰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਜੋ ਬਿਆਨ ਦਿੱਤਾ ਰਾਹ ਖੁਲ੍ਹਣ ਦੇ ਮੌਕੇ ਕਿ ਜੇਕਰ ਪਾਕਿਸਤਾਨ ਬਾਜ਼ ਨਾ ਆਇਆ ਤਾਂ ਸਾਡੇ ਵੀ ਚੂੜੀਆਂ ਨਹੀਂ ਪਾਈਆਂ, ਲਿਖਿਆ ਜੋ ਬੋਲੀ ਮੁੱਖ ਮੰਤਰੀ ਦੀ ਹੈ ਓਹੀ ਪੁਲਿਸ ਮੁੱਖੀ ਦੀ [3]
ਸ਼ਾਇਦ ਇਹ ਬਿਆਨਬਾਜ਼ੀ ਇਸ ਕਰਕੇ ਕੀਤੀ ਜਾ ਰਹੀ ਤਾਂ ਜੋ 2020 ਰੈਫ਼ਰੈਂਡਮ ਦੇ ਨਾਂ ਤੇ ਗ੍ਰਿਫ਼ਤਾਰੀਆਂ ਕੀਤੀਆਂ ਜਾ ਸਕਣ 2020 ਨੂੰ ਲੈ ਕਰ ਬਹੁਤ ਸਾਰੇ ਲੋਕਾਂ ਦੇ ਬਿਆਨ ਆਏ ਇਸ ਵਿਚ ਆਪਣੇ ਆਪ ਨੂੰ ਪੰਜਾਬ ਦੇ ਵਿਚ ‘ਸ਼ਾਂਤੀ’ ਬਹਾਲ ਕਰਨ ਵਾਲੀ ਪੰਜਾਬ ਪੁਲਿਸ ਇਸ ਵਿਚ ਕਿਵੇਂ ਪਿਛੇ ਹੱਟ ਸਕਦੀ ਹੈ ਇਹ ਤਾਂ ਕਦੇ ਵੀ ਨਹੀਂ ਹੋ ਸਕੇਗਾ ਕਿ ਪੰਜਾਬ ਪੁਲਿਸ ਜਾਂ ਕੋਈ ਸਰਕਾਰ ਆਮ ਲੋਕਾਂ ਸਾਹਮਣੇ ਅਣਗਿਣਤ ਸਿੱਖਾਂ ਨੂੰ ਝੂਠੇ ਮੁਕਾਬਲਿਆਂ ਦੇ ਵਿਚ ਮਾਰੇ ਜਾਣ ਦੀ ਪੁਸ਼ਟੀ ਕਰੇ ਪਰ ਇੰਨਾਂ ਕੁ ਤਾਂ ਹੋਣਾ ਚਾਹੀਦਾ ਹੈ ਕਿ ਇਹੋ ਜਿਹੀਆਂ ਘਟਨਾਵਾਂ ਦਵਾਰ ਤੋਂ ਨਾ ਹੋਣ ਚਾਹੇ ਅੰਦਰੋਂ ਕਿੰਨੇ ਹੀ ਸ਼ਰਮਿੰਦਾ ਹੋਣ, ਪਰ ਖੁਲ੍ਹ ਕੇ ਨਹੀਂ ਗੱਲ ਕਰਨਗੇ ਕਿਉਂਕਿ ਫਿਰ ਆਪਣੀ ਜਾਨ ਨੂੰ ਖ਼ਤਰਾ ਹੋ ਜਾਵੇਗਾ ਇਹੀਓ ਜਿਹੀ ਹੀ ਇਕ ਵੀਡਿਉ ਦੇਖਣ ਨੂੰ ਮਿਲੀ ਜਿਸ ਵਿਚ ਇਕ ਪੁਲਸੀਆ ਖੁਲ੍ਹ ਕੇ ਬੋਲ ਰਿਹਾ ਹੈ, ਇਕ ਵਕੀਲ ਵੀ ਹੈ ਉਸ ਨਾਲ, ਕਿ ਮੇਰੀ ਜਾਨ ਨੂੰ ਖ਼ਤਰਾ ਹੈ, ਫਿਰ ਉਹ ਗੱਲ ਕਰਦਾ ਹੈ ਝੂਠੇ ਪੁਲਿਸ ਮੁਕਾਬਲਿਆਂ ਦੀ ਫਿਰ ਕੀ ਕਾਰਣ ਹੈ ਕਿ ਇਨ੍ਹਾਂ ਦੀਆਂ ਗੱਲਾਂ ਦੀ ਛਾਣਬੀਣ ਨੀ ਕੀਤੀ ਜਾਂਦੀ? ਇਹੀਓ ਹੋਇਆ ਨਾ ਕਿ ਜੇ ਕੀਤੀ ਤਾਂ ਸਾਡੀਆਂ ਕਰਤੂਤਾਂ ਦਾ ਪਰਦਾਫ਼ਾਸ਼ ਹੋ ਜਾਵੇਗਾ!
ਗਿਆਨੀ ਹਰਪ੍ਰੀਤ ਸਿੰਘ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਦਾ ਬਿਆਨ ਵੀ ਬਹੁਤ ਸ਼ਲਾਘਾਯੋਗ ਹੈ [4]
ਦੇਖੋ ਜੇ ਮੁਸਲਮਾਨ ਮੱਕੇ ਦੀ ਜ਼ਿਆਰਤ ਕਰਨ ਤੋਂ ਬਾਅਦ ਅੱਤਵਾਦੀ ਨੀ ਬਣਦਾ ਹਿੰਦੂ ਆਪਣੇ ਕਟਾਸਰਾਜ ਆਦਿਕ ਹੋਰ ਤੀਰਥ ਅਸਥਾਨਾਂ ਦੀ ਯਾਤਰਾ ਕਰਕੇ ਜਦੋਂ ਵਾਪਸ ਜਾਂਦਾ ਉਹ ਅੱਤਵਾਦੀ ਨਹੀਂ ਬਣਦਾ ਤੇ ਜੇ ਈਸਾਈ ਜਿਹੜਾ ਹੈ ਉਹ ਯੇਰੋਸੀਲਮ ਦੀ ਯਾਤਰਾ ਕਰਕੇ ਵਾਪਸ ਜਾਂਦਾ ਆਪਣੇ ਮੁਲਕਾਂ ’ਚ ਉਹ ਅੱਤਵਾਦੀ ਨਹੀਂ ਬਣਦਾ ਤੇ ਫਿਰ ਸਿੱਖ ਜਿਹੜੇ ਹੈ ਜਿ ਆਪਣੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਜਾਂਦੇ ਆ ਤਾਂ ਉਹ ਅੱਤਵਾਦੀ ਕਿਵੇਂ ਬਣ ਗਏ? ਤੇ ਜੇ ਸਾਡੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਇਥੋਂ ਵਾਪਸ ਜਾਣ ਤੇ ਅਸੀਂ ਅੱਤਵਾਦੀ ਬਣਦੇ ਆ, ਤੇ ਸਾਡੇ ਲਈ ਦਰਸ਼ਨ ਜਿਹੜੇ ਆ ਉਹ ਬੜੀ ਅਹਿਮੀਅਤ ਰੱਖਦੇ ਆ, ਬੜੇ ਜ਼ਰੂਰੀ ਆ ਸਾਡੇ ਲਈ, ਅਸੀਂ ਜਿਹੜਾ, ਦਰਸ਼ਨ ਕਰਕੇ ਜੇ ਸਾਨੂੰ ਅੱਤਵਾਦੀ ਕਹਿਆ ਜਾਂਦਾ ਤਾਂ ਇਹੋ ਜੇ ਅੱਤਵਾਦੀ ਅਸੀਂ ਸੌ ਵਾਰੀ ਬਣਨ ਨੂੰ ਤਿਆਰ ਆਂ … ਪੰਜਾਬ ਸਰਕਾਰ ਨੂੰ, ਭਾਰਤ ਸਰਕਾਰ ਨੂੰ, ਡੀ.ਜੀ.ਪੀ ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਐ ਉਹਦੇ ਤੇ ਮੁਕੱਦਮਾ ਦਰਜ਼ ਹੋਣਾ ਚਾਹੀਦਾ ਕਿਉਂਕਿ ਉਸਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਬਹੁਤ ਵੱਡੀ ਠੇਸ ਪਹੁੰਚਾਈ ਐ ਇਸ ਬਿਆਨ ਦੇ ਨਾਲ ਸਿੱਖ ਭਾਵਨਾਵਾਂ ਆਹਤ ਹੋਈਆਂ ਅੱਜ ਅਸੀਂ ਕਰਤਾਰਪੁਰ ਸਾਹਿਬ ਦੀ, ਪਾਕਸਤਾਨ ਦੀ ਧਰਤੀ ਤੇ ਖੜ੍ਹੋਤੇ ਆ ਸਾਨੂੰ ਤਾਂ ਇਥੇ ਕਿਸੇ ਕਿਸਮ ਦੀ ਅਜਿਹੀ ਗੱਲ ਨਹੀਂ ਲੱਗੀ ਇਥੇ ਤਾਂ ਪ੍ਰੇਮ, ਮੁਹੱਬਤ ਤੋਂ ਸਵਾਏ ਸਾਨੂੰ ਮਿਲਿਆ ਹੀ ਕੁਝ ਨਹੀਂ ਐ
ਜਦੋਂ ਇਸ ਨਾਲ ਸਿੱਖ ਭਾਵਨਾਵਾਂ ਤੇ ਸਿਆਸੀ ਮਾਹੌਲ ਗਰਮ ਹੋ ਗਿਆ ਤਾਂ ਦਿਨਕਰ ਗੁਪਤਾ ਦਾ ਬਿਆਨ ਵੀ ਆਇਆ, ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਮੇਰੇ ਬਿਆਨ ਨੂੰ ਗ਼ਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਉਸ ਨੇ ਕਿਹਾ ਕਿ ਮੈਨੂੰ ਬੇਹੱਦ ਖ਼ੁਸ਼ੀ ਹੈ ਕਿ ਲਾਂਘਾਂ ਖੁੱਲ੍ਹਿਆਂ ਹੈ ਤੇ ਦਰਸ਼ਨ ਦੀਦਾਰਿਆਂ ਦੀ ਅਰਦਾਸ ਪੂਰੀ ਹੋਈ ਹੈ ਤੇ ਉਸਦੀ ਟਿੱਪਣੀ ਸਿਰਫ਼ ਭਾਰਤ ਤੇ ਪੰਜਾਬ ਦੀ ਸੁਰੱਖਿਆ ਨਾਲ ਸੰਬੰਧਤ ਸੀ, ਕਿਸੇ ਖ਼ਾਸ ਧਰਮ ਨਾਲ ਨਹੀਂ [5]
ਸਿੱਖਾਂ ਨੂੰ ਲੁਭਾਉਣ ਦੇ ਲਈ ਜਿਵੇਂ ਸਿਆਸਤਦਾਨ ਧਰਮ ਦਾ ਸਹਾਰਾ ਲੈ ਕੇ ਗੱਲ ਕਰਦੇ ਹਨ, ਉਸੇ ਤਰ੍ਹਾਂ ਹੀ ਦਿਨਕਰ ਗੁਪਤਾ ਨੇ ਕਿਹਾ ਕਿ ਉਸ ਨੇ ਡੀ.ਜੀ.ਪੀ ਪੰਜਾਬ ਦੀ ਨੌਕਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਸ਼ੁਰੂ ਕੀਤੀ ਸੀ ਤੇ ਉਸਦਾ ਮਨੋਰਥ ਸਿਰਫ ਸ਼ਾਂਤੀ ਤੇ ਸੁਰੱਖਿਆ ਦਾ ਮਾਹੌਲ ਪੈਦਾ ਕਰਨਾ ਸੀ [6]
ਦਿਨਕਰ ਗੁਪਤਾ ਦੀ ਕਾਰਗੁਜ਼ਾਰੀ ਬਾਰੇ ਮੈਨੂੰ ਅਜੇ ਤੱਕ ਕੁਝ ਨਹੀਂ ਪਤਾ ਇਹ ਵੀ ਹੋ ਸਕਦਾ ਹੈ ਕਿ ਇਸਦੀ  ਕੋਈ ਵੀ ਅਜਿਹੀ ਮਨਸ਼ਾ ਨਾ ਹੋਵੇ ਜਿਸ ਤਰ੍ਹਾਂ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਜਾਂ ਇਹ ਹੋ ਸਕਦਾ ਹੈ ਕਿ ਇਸ ਤਰ੍ਹਾਂ ਦੇ ਬਿਆਨ ਦੇ ਨਾਲ ਆਉਣ ਵਾਲੇ ਸਮੇਂ ਦੇ ਵਿਚ ਇੱਕਾ-ਦੁੱਕਾ ਘਟਨਾਵਾਂ ਨੂੰ ਲੈ ਕਰ ਇਸ ਨੂੰ ਇਕ ਤਰ੍ਹਾਂ ਦੀ ਭਵਿਖਬਾਣੀ ਦੀ ਤਰ੍ਹਾਂ ਦੇਖਿਆ ਜਾਵੇ ਨਨਕਾਣਾ ਸਾਹਿਬ, ਗੁਰਦੁਆਰਾ ਜਨਮ ਅਸਥਾਨ, ਤੇ ਕੁਝ ਪਾਕਿਸਤਾਨੀਆਂ ਵੱਲੋਂ ਪਥਰਾ ਕੀਤਾ ਗਿਆ ਜਿਸਨੂੰ ਕਈ ਲੋਕਾਂ ਨੇ ਨਾਗਰਿਕਤਾ ਦੇ ਕਾਨੂੰਨ ਨਾਲ ਜੋੜ੍ਹ ਕੇ ਦੇਖਿਆ ਕਿ ਇਸ ਕਾਨੂੰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸ਼ਾਇਦ ਇਸਦਾ ਬਿਆਨ ਵੀ ਕਿਸੇ ਲੜੀ ਨਾਲ ਸੰਬੰਧਤ ਹੋਵੇ
ਇਨ੍ਹਾਂ ਸਭ ਘਟਨਾਵਾਂ ਨੂੰ ਬਹੁਤ ਹੀ ਧਿਆਨ ਨਾਲ ਦੇਖਣਾ ਚਾਹੀਦਾ ਹੈ ਸਿੱਖਾਂ ਨੂੰ ਤਾਂ ਜੋ ਉਹ ਕਿਸੇ ਦੀ ਜੇ ਕੋਈ ਮਨਸ਼ਾ ਵੀ ਹੈ ਤਾਂ ਉਹ ਸਮਝ ਸਕਣ ਨਹੀਂ ਤਾਂ ਉਹ ਓਹੀ ਮੰਨਣਗੇ ਜੋ ਸਰਕਾਰਾਂ ਵਲੋਂ ਦਿਖਾਇਆ ਜਾਂਦਾ ਹੈ

[1] Kartarpur offers a potential that you send somebody in the morning as an ordinary chap and by evening he comes back as trained terrorist actually. You are there for six hours, you can be taken to a firing range, you can be taught to make an IED.
[2] They (Pakistan based elements and agencies) have already tried to find potential (people for radicalisation). People who are going there, they are trying to woo them, making overtures to them. We are also concerned about the phones, which are going there. Earlier the traffic to Pakistan was only a few jathas at Baisakhi and gurpurab. (now) The footfall, the numbers are huge. This is huge potential. So, it is a security challenge.
[3] ਸੰਪਾਦਕੀ ਪੇਜ, ਅਜੀਤ ੨੨ ਫਰਵਰੀ ੨੦੨੦
[4] ਇਹ ਬਿਆਨ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਦੇ ਵਿਚ ਦਿੱਤਾ । ਉਹ ਦਰਬਾਰ ਸਾਹਿਬ, ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਦੇ ਦਰਸ਼ਨ ਕਰਕੇ ਆਏ ਸਨ ਤੇ ਡੇਹਰਾ ਸਾਹਿਬ ਦੇ ਦਰਸ਼ਨ ਕਰਨ ਲਈ ਜਾ ਰਹੇ ਸਨ ।
[5] ਅਜੀਤ, ੨੩ ਫਰਵਰੀ ੨੦੨੦, ਪੇਜ ੧,੧੭ – ਔਨਲਾਈਨ ਐਡੀਸ਼ਨ
[6] On the official account of @DGPPunjabPolice, he mentioned in two tweets: 1. “I have worked tirelessly & sincerely for the well-being of the people of my home state Punjab during my 32 years of service. I started my term as DGP in February 2019 with Ardas at Darbar Sahib to seek His blessings & support for keeping every citizen of the State safe and secure.” 2. “In case any remark made by me has inadvertently caused any hurt to the people of my state, I express my sincere regret as it was never my intention at all. I only want to ensure a safe a& peaceful environment in Punjab necessary for every citizen to flourish and prosper.”

Popular posts