ਦਿਨਕਰ ਗੁਪਤਾ ਦਾ ਬਿਆਨ
22 ਫਰਵਰੀ 2020 ਨੂੰ ਇੰਡਿਅਨ ਐਕਸਪ੍ਰੈਸ ਦੇ ਵਿਚ ਛਪੀ ਇਕ ਖ਼ਬਰ ਦੇ ਅਨੁਸਾਰ ਦਿਨਕਰ ਗੁਪਤਾ ਡੀ.ਜੀ.ਪੀ ਪੰਜਾਬ ਨੇ ਇਕ ਬਹੁਤ ਭਾਰੀ ਬਿਆਨ ਦਿੱਤਾ ਜਿਸ ਕਰਕੇ ਸਿੱਖਾਂ ਦੇ ਮਨਾਂ ਨੂੰ ਬਹੁਤ ਠੇਸ ਪਹੁੰਚੀ ।
ਕਰਤਾਰਪੁਰ ਇਕ ਸੰਭਾਵਨਾ ਪੈਦਾ ਕਰਦਾ ਹੈ ਕਿ ਜੇ ਸਵੇਰੇ ਕੋਈ ਆਮ ਇਨਸਾਨ ਜਾਂਦਾ ਹੈ ਤਾਂ ਸ਼ਾਮ ਤੱਕ ਇਕ ਸਿੱਖਿਆ ਹੋਇਆ ਅੱਤਵਾਦੀ ਬਣ ਸਕਦਾ ਹੈ । ਤੁਸੀਂ ਉਥੇ ਛੇ ਘੰਟੇ ਲਈ ਹੋ, ਤੁਹਾਨੂੰ ਗੋਲੀਆਂ ਚਲਾਉਣ ਦੀ ਸਿਖਲਾਈ ਲਈ ਲਿਜਾਇਆ ਜਾ ਸਕਦਾ ਹੈ, ਤੁਹਾਨੂੰ ਬੰਬ ਬਣਾਉਣਾ ਸਿਖਾਇਆ ਜਾ ਸਕਦਾ ਹੈ ।[1]
ਇਹ ਇਕ ਬਹੁਤ ਹੀ ਸ਼ਰਮਨਾਕ ਬਿਆਨ ਹੈ । ਸਿੱਖਾਂ ਦੀ ਕਿੰਨੇ ਸਾਲਾਂ ਤੋਂ ਇਹ ਤਮੰਨਾ ਰਹੀ ਹੈ, ਤੇ ਸਿੱਖ ਆਪਣੀ ਅਰਦਾਸ ਵਿਚ ਵੀ ਇਹੀਓ ਮੰਗਦੇ ਆ ਰਹੇ ਹਨ, ਕਿ ਜਿਨ੍ਹਾਂ ਗੁਰਦੁਆਰਿਆਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਉਨ੍ਹਾਂ ਦੇ ਖੁਲ੍ਹੇ ਦਰਸ਼ਨ ਦਿਦਾਰੇ ਬਖ਼ਸ਼ੋ । ਇਹ ਸਿਰਫ਼ ਕਰਤਾਰਪੁਰ ਸਾਹਿਬ ਲਈ ਹੀ ਨਹੀਂ ਬਲਕਿ ਜਿੰਨੇ ਵੀ ਹੋ ਗੁਰਦੁਆਰੇ ਹਨ ਉਨ੍ਹਾਂ ਸਭ ਲਈ ਹੈ । ਪੰਜਾਬ ਪੁਲਿਸ ਦੇ ਐਨੇ ਉੱਚੇ ਅਹੁਦੇ ਤੇ ਹੁੰਦੇ ਹੋਏ ਇਹ ਬਿਆਨ ਦੇਣਾ ਬਹੁਤ ਹੀ ਮੰਦਭਾਗਾ ਹੈ । ਇਸ ਦੇ ਨਾਲ ਹੀ ਦਿਨਕਰ ਗੁਪਤਾ ਨੇ ਇਸਦੀ ਤੁਲਨਾ ਵੈਸਾਖੀ ਤੇ ਜਾਂਦੇ ਜੱਥਿਆਂ ਨਾਲ ਵੀ ਕੀਤੀ ।
ਉਨ੍ਹਾਂ ਨੇ (ਪਾਕਿਸਤਾਨ ਦੇ ਵਿਚ ਤੱਤਾਂ ਤੇ ਏਜੰਸੀਆਂ) ਉਨ੍ਹਾਂ ਲੋਕਾਂ ਨੂੰ (ਦਹਿਸ਼ਦਗਰਦੀ ਦੇ ਲਈ) ਲੱਭਣ ਦੀ ਕੋਸ਼ਿਸ਼ ਕਰ ਲਈ ਹੈ ਜਿਨ੍ਹਾਂ ਵਿਚ ਇਹ ਸਮਰਥਾ ਹੈ । ਲੋਕ ਜੋ ਉਥੇ ਜਾ ਰਹੇ ਹਨ, ਉਹ ਉਨ੍ਹਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਦੀ ਜਾਣ-ਪਛਾਣ ਕਰਾ ਰਹੇ ਹਨ । ਜੋ ਫੋਨ ਲੈ ਜਾਏ ਜਾ ਰਹੇ ਹਨ, ਅਸੀਂ ਉਸ ਲਈ ਵੀ ਚਿਤਿੰਤ ਹਾਂ । ਪਹਿਲਾਂ ਸਿਰਫ ਕੁਝ ਕੁ ਜੱਥੇ ਜਾਂਦੇ ਸਨ ਵੈਸਾਖੀ ਤੇ ਗੁਰਪੁਰਬ ਤੇ । ਹੁਣ ਬਹੁਤ ਜ਼ਿਆਦਾ, ਬਹੁਤ ਜ਼ਿਆਦਾ । ਇਹ ਇਕ ਬਹੁਤ ਵੱਡੀ ਸੰਭਾਵਨਾ ਹੈ । ਇਸ ਕਰਕੇ ਇਹ ਸੁਰੱਖਿਆ ਲਈ ਚੁਣੌਤੀ ਹੈ ।[2]
ਪੰਜਾਬ ਪੁਲਿਸ ਪਹਿਲਾਂ ਹੀ ਬਹੁਤ ਜ਼ਿਆਦਾ ਬਦਨਾਮ ਹੈ ਝੂਠੇ ਪੁਲਿਸ ਮੁਕਾਬਲਿਆਂ ਕਰਕੇ । ਪੁਲਿਸ ਅਧਿਕਾਰੀਆਂ ਨੂੰ ਜੋ ਵੱਡੇ ਅਹੁਦਿਆਂ ਤੇ ਬੈਠੇ ਹਨ, ਬਹੁਤ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ । ਕਾਂਗਰਸ ਦੀ ਸਰਕਾਰ ਦੀਆਂ ਸਿੱਖਾਂ ਪ੍ਰਤੀ ਨਫ਼ਰਤਾਂ ਕੋਈ ਲੁਕੀਆਂ-ਛਿਪੀਆਂ ਨਹੀਂ ਹਨ । ਬਰਜਿੰਦਰ ਸਿੰਘ ਹਮਦਰਦ, ਸੰਪਾਦਕ ਅਜੀਤ ਅਖ਼ਬਾਰ, ਨੇ ਵੀ ਇਸ ਨੂੰ ਕਾਂਗਰਸ ਨਾਲ ਜੋੜ੍ਹ ਕਰ, ਤੇ ਖ਼ਾਸ ਕਰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਜੋ ਬਿਆਨ ਦਿੱਤਾ ਰਾਹ ਖੁਲ੍ਹਣ ਦੇ ਮੌਕੇ ਕਿ ਜੇਕਰ ਪਾਕਿਸਤਾਨ ਬਾਜ਼ ਨਾ ਆਇਆ ਤਾਂ ਸਾਡੇ ਵੀ ਚੂੜੀਆਂ ਨਹੀਂ ਪਾਈਆਂ, ਲਿਖਿਆ। ਜੋ ਬੋਲੀ ਮੁੱਖ ਮੰਤਰੀ ਦੀ ਹੈ ਓਹੀ ਪੁਲਿਸ ਮੁੱਖੀ ਦੀ ।[3]
ਸ਼ਾਇਦ ਇਹ ਬਿਆਨਬਾਜ਼ੀ ਇਸ ਕਰਕੇ ਕੀਤੀ ਜਾ ਰਹੀ ਤਾਂ ਜੋ 2020 ਰੈਫ਼ਰੈਂਡਮ ਦੇ ਨਾਂ ਤੇ ਗ੍ਰਿਫ਼ਤਾਰੀਆਂ ਕੀਤੀਆਂ ਜਾ ਸਕਣ । 2020 ਨੂੰ ਲੈ ਕਰ ਬਹੁਤ ਸਾਰੇ ਲੋਕਾਂ ਦੇ ਬਿਆਨ ਆਏ । ਇਸ ਵਿਚ ਆਪਣੇ ਆਪ ਨੂੰ ਪੰਜਾਬ ਦੇ ਵਿਚ ‘ਸ਼ਾਂਤੀ’ ਬਹਾਲ ਕਰਨ ਵਾਲੀ ਪੰਜਾਬ ਪੁਲਿਸ ਇਸ ਵਿਚ ਕਿਵੇਂ ਪਿਛੇ ਹੱਟ ਸਕਦੀ ਹੈ । ਇਹ ਤਾਂ ਕਦੇ ਵੀ ਨਹੀਂ ਹੋ ਸਕੇਗਾ ਕਿ ਪੰਜਾਬ ਪੁਲਿਸ ਜਾਂ ਕੋਈ ਸਰਕਾਰ ਆਮ ਲੋਕਾਂ ਸਾਹਮਣੇ ਅਣਗਿਣਤ ਸਿੱਖਾਂ ਨੂੰ ਝੂਠੇ ਮੁਕਾਬਲਿਆਂ ਦੇ ਵਿਚ ਮਾਰੇ ਜਾਣ ਦੀ ਪੁਸ਼ਟੀ ਕਰੇ । ਪਰ ਇੰਨਾਂ ਕੁ ਤਾਂ ਹੋਣਾ ਚਾਹੀਦਾ ਹੈ ਕਿ ਇਹੋ ਜਿਹੀਆਂ ਘਟਨਾਵਾਂ ਦਵਾਰ ਤੋਂ ਨਾ ਹੋਣ । ਚਾਹੇ ਅੰਦਰੋਂ ਕਿੰਨੇ ਹੀ ਸ਼ਰਮਿੰਦਾ ਹੋਣ, ਪਰ ਖੁਲ੍ਹ ਕੇ ਨਹੀਂ ਗੱਲ ਕਰਨਗੇ ਕਿਉਂਕਿ ਫਿਰ ਆਪਣੀ ਜਾਨ ਨੂੰ ਖ਼ਤਰਾ ਹੋ ਜਾਵੇਗਾ । ਇਹੀਓ ਜਿਹੀ ਹੀ ਇਕ ਵੀਡਿਉ ਦੇਖਣ ਨੂੰ ਮਿਲੀ ਜਿਸ ਵਿਚ ਇਕ ਪੁਲਸੀਆ ਖੁਲ੍ਹ ਕੇ ਬੋਲ ਰਿਹਾ ਹੈ, ਇਕ ਵਕੀਲ ਵੀ ਹੈ ਉਸ ਨਾਲ, ਕਿ ਮੇਰੀ ਜਾਨ ਨੂੰ ਖ਼ਤਰਾ ਹੈ, ਫਿਰ ਉਹ ਗੱਲ ਕਰਦਾ ਹੈ ਝੂਠੇ ਪੁਲਿਸ ਮੁਕਾਬਲਿਆਂ ਦੀ । ਫਿਰ ਕੀ ਕਾਰਣ ਹੈ ਕਿ ਇਨ੍ਹਾਂ ਦੀਆਂ ਗੱਲਾਂ ਦੀ ਛਾਣਬੀਣ ਨੀ ਕੀਤੀ ਜਾਂਦੀ? ਇਹੀਓ ਹੋਇਆ ਨਾ ਕਿ ਜੇ ਕੀਤੀ ਤਾਂ ਸਾਡੀਆਂ ਕਰਤੂਤਾਂ ਦਾ ਪਰਦਾਫ਼ਾਸ਼ ਹੋ ਜਾਵੇਗਾ!
ਗਿਆਨੀ ਹਰਪ੍ਰੀਤ ਸਿੰਘ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਦਾ ਬਿਆਨ ਵੀ ਬਹੁਤ ਸ਼ਲਾਘਾਯੋਗ ਹੈ ।[4]
ਦੇਖੋ ਜੇ ਮੁਸਲਮਾਨ ਮੱਕੇ ਦੀ ਜ਼ਿਆਰਤ ਕਰਨ ਤੋਂ ਬਾਅਦ ਅੱਤਵਾਦੀ ਨੀ ਬਣਦਾ । ਹਿੰਦੂ ਆਪਣੇ ਕਟਾਸਰਾਜ ਆਦਿਕ ਹੋਰ ਤੀਰਥ ਅਸਥਾਨਾਂ ਦੀ ਯਾਤਰਾ ਕਰਕੇ ਜਦੋਂ ਵਾਪਸ ਜਾਂਦਾ ਉਹ ਅੱਤਵਾਦੀ ਨਹੀਂ ਬਣਦਾ । ਤੇ ਜੇ ਈਸਾਈ ਜਿਹੜਾ ਹੈ ਉਹ ਯੇਰੋਸੀਲਮ ਦੀ ਯਾਤਰਾ ਕਰਕੇ ਵਾਪਸ ਜਾਂਦਾ ਆਪਣੇ ਮੁਲਕਾਂ ’ਚ ਉਹ ਅੱਤਵਾਦੀ ਨਹੀਂ ਬਣਦਾ । ਤੇ ਫਿਰ ਸਿੱਖ ਜਿਹੜੇ ਹੈ ਜਿ ਆਪਣੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਜਾਂਦੇ ਆ ਤਾਂ ਉਹ ਅੱਤਵਾਦੀ ਕਿਵੇਂ ਬਣ ਗਏ? ਤੇ ਜੇ ਸਾਡੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਇਥੋਂ ਵਾਪਸ ਜਾਣ ਤੇ ਅਸੀਂ ਅੱਤਵਾਦੀ ਬਣਦੇ ਆ, ਤੇ ਸਾਡੇ ਲਈ ਦਰਸ਼ਨ ਜਿਹੜੇ ਆ ਉਹ ਬੜੀ ਅਹਿਮੀਅਤ ਰੱਖਦੇ ਆ, ਬੜੇ ਜ਼ਰੂਰੀ ਆ ਸਾਡੇ ਲਈ, ਅਸੀਂ ਜਿਹੜਾ, ਦਰਸ਼ਨ ਕਰਕੇ ਜੇ ਸਾਨੂੰ ਅੱਤਵਾਦੀ ਕਹਿਆ ਜਾਂਦਾ ਤਾਂ ਇਹੋ ਜੇ ਅੱਤਵਾਦੀ ਅਸੀਂ ਸੌ ਵਾਰੀ ਬਣਨ ਨੂੰ ਤਿਆਰ ਆਂ । … ਪੰਜਾਬ ਸਰਕਾਰ ਨੂੰ, ਭਾਰਤ ਸਰਕਾਰ ਨੂੰ, ਡੀ.ਜੀ.ਪੀ ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਐ । ਉਹਦੇ ਤੇ ਮੁਕੱਦਮਾ ਦਰਜ਼ ਹੋਣਾ ਚਾਹੀਦਾ ਕਿਉਂਕਿ ਉਸਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਬਹੁਤ ਵੱਡੀ ਠੇਸ ਪਹੁੰਚਾਈ ਐ । ਇਸ ਬਿਆਨ ਦੇ ਨਾਲ ਸਿੱਖ ਭਾਵਨਾਵਾਂ ਆਹਤ ਹੋਈਆਂ । ਅੱਜ ਅਸੀਂ ਕਰਤਾਰਪੁਰ ਸਾਹਿਬ ਦੀ, ਪਾਕਸਤਾਨ ਦੀ ਧਰਤੀ ਤੇ ਖੜ੍ਹੋਤੇ ਆ ਸਾਨੂੰ ਤਾਂ ਇਥੇ ਕਿਸੇ ਕਿਸਮ ਦੀ ਅਜਿਹੀ ਗੱਲ ਨਹੀਂ ਲੱਗੀ । ਇਥੇ ਤਾਂ ਪ੍ਰੇਮ, ਮੁਹੱਬਤ ਤੋਂ ਸਵਾਏ ਸਾਨੂੰ ਮਿਲਿਆ ਹੀ ਕੁਝ ਨਹੀਂ ਐ ।
ਜਦੋਂ ਇਸ ਨਾਲ ਸਿੱਖ ਭਾਵਨਾਵਾਂ ਤੇ ਸਿਆਸੀ ਮਾਹੌਲ ਗਰਮ ਹੋ ਗਿਆ ਤਾਂ ਦਿਨਕਰ ਗੁਪਤਾ ਦਾ ਬਿਆਨ ਵੀ ਆਇਆ, ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਮੇਰੇ ਬਿਆਨ ਨੂੰ ਗ਼ਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ । ਉਸ ਨੇ ਕਿਹਾ ਕਿ ਮੈਨੂੰ ਬੇਹੱਦ ਖ਼ੁਸ਼ੀ ਹੈ ਕਿ ਲਾਂਘਾਂ ਖੁੱਲ੍ਹਿਆਂ ਹੈ ਤੇ ਦਰਸ਼ਨ ਦੀਦਾਰਿਆਂ ਦੀ ਅਰਦਾਸ ਪੂਰੀ ਹੋਈ ਹੈ । ਤੇ ਉਸਦੀ ਟਿੱਪਣੀ ਸਿਰਫ਼ ਭਾਰਤ ਤੇ ਪੰਜਾਬ ਦੀ ਸੁਰੱਖਿਆ ਨਾਲ ਸੰਬੰਧਤ ਸੀ, ਕਿਸੇ ਖ਼ਾਸ ਧਰਮ ਨਾਲ ਨਹੀਂ ।[5]
ਸਿੱਖਾਂ ਨੂੰ ਲੁਭਾਉਣ ਦੇ ਲਈ ਜਿਵੇਂ ਸਿਆਸਤਦਾਨ ਧਰਮ ਦਾ ਸਹਾਰਾ ਲੈ ਕੇ ਗੱਲ ਕਰਦੇ ਹਨ, ਉਸੇ ਤਰ੍ਹਾਂ ਹੀ ਦਿਨਕਰ ਗੁਪਤਾ ਨੇ ਕਿਹਾ ਕਿ ਉਸ ਨੇ ਡੀ.ਜੀ.ਪੀ ਪੰਜਾਬ ਦੀ ਨੌਕਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਸ਼ੁਰੂ ਕੀਤੀ ਸੀ ਤੇ ਉਸਦਾ ਮਨੋਰਥ ਸਿਰਫ ਸ਼ਾਂਤੀ ਤੇ ਸੁਰੱਖਿਆ ਦਾ ਮਾਹੌਲ ਪੈਦਾ ਕਰਨਾ ਸੀ ।[6]
ਦਿਨਕਰ ਗੁਪਤਾ ਦੀ ਕਾਰਗੁਜ਼ਾਰੀ ਬਾਰੇ ਮੈਨੂੰ ਅਜੇ ਤੱਕ ਕੁਝ ਨਹੀਂ ਪਤਾ । ਇਹ ਵੀ ਹੋ ਸਕਦਾ ਹੈ ਕਿ ਇਸਦੀ ਕੋਈ ਵੀ ਅਜਿਹੀ ਮਨਸ਼ਾ ਨਾ ਹੋਵੇ ਜਿਸ ਤਰ੍ਹਾਂ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ । ਜਾਂ ਇਹ ਹੋ ਸਕਦਾ ਹੈ ਕਿ ਇਸ ਤਰ੍ਹਾਂ ਦੇ ਬਿਆਨ ਦੇ ਨਾਲ ਆਉਣ ਵਾਲੇ ਸਮੇਂ ਦੇ ਵਿਚ ਇੱਕਾ-ਦੁੱਕਾ ਘਟਨਾਵਾਂ ਨੂੰ ਲੈ ਕਰ ਇਸ ਨੂੰ ਇਕ ਤਰ੍ਹਾਂ ਦੀ ਭਵਿਖਬਾਣੀ ਦੀ ਤਰ੍ਹਾਂ ਦੇਖਿਆ ਜਾਵੇ । ਨਨਕਾਣਾ ਸਾਹਿਬ, ਗੁਰਦੁਆਰਾ ਜਨਮ ਅਸਥਾਨ, ਤੇ ਕੁਝ ਪਾਕਿਸਤਾਨੀਆਂ ਵੱਲੋਂ ਪਥਰਾ ਕੀਤਾ ਗਿਆ । ਜਿਸਨੂੰ ਕਈ ਲੋਕਾਂ ਨੇ ਨਾਗਰਿਕਤਾ ਦੇ ਕਾਨੂੰਨ ਨਾਲ ਜੋੜ੍ਹ ਕੇ ਦੇਖਿਆ ਕਿ ਇਸ ਕਾਨੂੰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ । ਸ਼ਾਇਦ ਇਸਦਾ ਬਿਆਨ ਵੀ ਕਿਸੇ ਲੜੀ ਨਾਲ ਸੰਬੰਧਤ ਹੋਵੇ ।
ਇਨ੍ਹਾਂ ਸਭ ਘਟਨਾਵਾਂ ਨੂੰ ਬਹੁਤ ਹੀ ਧਿਆਨ ਨਾਲ ਦੇਖਣਾ ਚਾਹੀਦਾ ਹੈ ਸਿੱਖਾਂ ਨੂੰ ਤਾਂ ਜੋ ਉਹ ਕਿਸੇ ਦੀ ਜੇ ਕੋਈ ਮਨਸ਼ਾ ਵੀ ਹੈ ਤਾਂ ਉਹ ਸਮਝ ਸਕਣ । ਨਹੀਂ ਤਾਂ ਉਹ ਓਹੀ ਮੰਨਣਗੇ ਜੋ ਸਰਕਾਰਾਂ ਵਲੋਂ ਦਿਖਾਇਆ ਜਾਂਦਾ ਹੈ ।
[1] Kartarpur offers a potential that you send somebody in the morning as an ordinary chap and by evening he comes back as trained terrorist actually. You are there for six hours, you can be taken to a firing range, you can be taught to make an IED.
[2] They (Pakistan based elements and agencies) have already tried to find potential (people for radicalisation). People who are going there, they are trying to woo them, making overtures to them. We are also concerned about the phones, which are going there. Earlier the traffic to Pakistan was only a few jathas at Baisakhi and gurpurab. (now) The footfall, the numbers are huge. This is huge potential. So, it is a security challenge.
[4] ਇਹ ਬਿਆਨ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਦੇ ਵਿਚ ਦਿੱਤਾ । ਉਹ ਦਰਬਾਰ ਸਾਹਿਬ, ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਦੇ ਦਰਸ਼ਨ ਕਰਕੇ ਆਏ ਸਨ ਤੇ ਡੇਹਰਾ ਸਾਹਿਬ ਦੇ ਦਰਸ਼ਨ ਕਰਨ ਲਈ ਜਾ ਰਹੇ ਸਨ ।
[6] On the official account of @DGPPunjabPolice, he mentioned in two tweets: 1. “I have worked tirelessly & sincerely for the well-being of the people of my home state Punjab during my 32 years of service. I started my term as DGP in February 2019 with Ardas at Darbar Sahib to seek His blessings & support for keeping every citizen of the State safe and secure.” 2. “In case any remark made by me has inadvertently caused any hurt to the people of my state, I express my sincere regret as it was never my intention at all. I only want to ensure a safe a& peaceful environment in Punjab necessary for every citizen to flourish and prosper.”
No comments:
Post a Comment