ਧਰਮ ਸਿੰਘ ਅਤੇ ਗੁਰਬਾਣੀ
ਗੁਰਬਾਣੀ ਦੇ ਅਰਥ ਕਈ ਪ੍ਰਕਾਰ ਨਾਲ ਕੀਤੇ ਗਏ ਨੇ । ਇਸ ਨਾਲ ਅਰਥਾਂ ਦੇ ਭੰਡਾਰ ਸਾਹਮਣੇ ਆਏ ਨੇ । ਕੁਝ ਉਹ ਪ੍ਰਣਾਲੀਆਂ ਹਨ ਜੋ ਗੁਰੂ ਸਾਹਿਬਾਨ ਦੇ ਸਮੇਂ ਤੋਂ ਚੱਲੀਆਂ ਆ ਰਹੀਆਂ ਹਨ । ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਭਾਈ ਮਨੀ ਸਿੰਘ ਜੀ ਵਾਲੀ ਤੇ ਬਾਬਾ ਦੀਪ ਸਿੰਘ ਜੀ ਵਾਲੀਆਂ ਟਕਸਾਲਾਂ ਪ੍ਰਸਿੱਧ ਹਨ । ਇਨ੍ਹਾਂ ਸੰਪਰਦਾਵਾਂ ਦੇ ਅਰਥ ਬਹੁਤ ਮਾਨਤਾ ਪ੍ਰਾਪਤ ਇਸ ਲਈ ਬਣ ਗਏ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਅਰਥ ਕੀਤੇ ਸਨ ਅਤੇ ਸਿੰਘਾਂ ਨੂੰ ਪੜ੍ਹਾਏ ।
ਕਈ ਅਰਥ ਉਹ ਵੀ ਬਣ ਗਏ ਜੋ ਵਿਆਕਰਣ ਵਿੱਚੋਂ ਆਏ । ਬਹੁਤ ਸਾਰੇ ਟੀਕੇ ਇਸ ਤਰ੍ਹਾਂ ਕੀਤੇ ਹੋਏ ਵੀ ਮਿਲਦੇ ਹਨ । ਕੁਝ ਅਰਥ ਉਹ ਵੀ ਬਣ ਗਏ ਜੋ ਭਗਤੀ ਵਿੱਚੋਂ ਆਏ, ਜੋ ਗੁਰੂ ਨਾਲ ਲੱਗੀ ਪ੍ਰੀਤ ਵਿੱਚੋਂ ਉਪਜੇ । ਇਹ ਉਹ ਡੂੰਗੇ ਅਰਥ ਹਨ ਜੋ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੁੰਦੇ ਹਨ । ਇਨ੍ਹਾਂ ਅਰਥਾਂ ਨਾਲ ਉਹ ਗੁੱਝੇ ਭੇਦ ਪਤਾ ਚੱਲਦੇ ਆ ਜੋ ਸ਼ਾਇਦ ਹੋਰ ਤਰੀਕੇ ਨਾਲ ਪਤਾ ਵੀ ਨਾ ਲੱਗਣ ।
ਜੋ ਵੀ ਅਰਥ ਹੋਣ, ਧਿਆਨ ਪਰਮਾਤਮਾ ਵਿੱਚ ਜੁੜਨਾ ਚਾਹੀਦਾ ਹੈ । ਜੇਕਰ ਧਿਆਨ ਪਰਮਾਤਮਾ ਵਿੱਚ ਨਹੀਂ ਜੁੜ ਰਿਹਾ ਤਾਂ ਕੋਈ ਫ਼ਾਇਦਾ ਨਹੀਂ ।
ਕਈਆਂ ਦੇ ਅਰਥ ਸਿਵਾਏ ਦਲੀਲਾਂ ਦੇ ਹੋਰ ਕੁਝ ਨਹੀਂ ਹੁੰਦੇ । ਉਹ ਆਪਣੀ ਹੀ ਦੁਨੀਆਂ ਦੇ ਵਿੱਚ ਹੁੰਦੇ ਨੇ । ਉਨ੍ਹਾਂ ਨੂੰ ਇਹ ਭਰਮ ਪੈਦਾ ਹੋ ਜਾਂਦਾ ਹੈ ਕਿ ਸਾਡੇ ਤੋਂ ਵੱਡਾ ਕੋਈ ਵਿਆਖਿਆਕਾਰ ਹੋਰ ਹੈ ਹੀ ਨਹੀਂ, ਸਾਰੇ ਲੋਕ ਬਸ ਭਰਮ ਵਿੱਚ ਹੀ ਰਹਿ ਰਹੇ ਸੀ । ਅਸੀਂ ਹੀ ਸਹੀ ਅਰਥ ਕੀਤੇ ਆ । ਇਹੋ ਜਾ ਹੀ ਭਰਮ ਪਾਲ ਕੇ ਬੈਠਾ ਧਰਮ ਸਿੰਘ ਜੋ ਸੱਚ ਖੋਜ ਨਾਮੀ ਸੰਸਥਾ ਚਲਾਉਂਦਾ । ਵਿਆਖਿਆਕਾਰ ਬਹੁਤ ਨੇ, ਪਰ ਜੋ ਘੁਮੰਡ ਤੇ ਹਉਮੈ ਧਰਮ ਸਿੰਘ ਵਿੱਚ ਹੈ ਉਹ ਦੂਰੋਂ ਹੀ ਝਲਕਦੀ ਹੈ । ਉਸਦੀ ਆਵਾਜ਼ ਵਿੱਚ ਹਉਮੈ ਭਰ-ਭਰ ਕੇ ਬਾਹਰ ਆਉਂਦੀ ਹੈ ।
ਬਹੁਤ ਸਾਰੇ ਲੋਕਾਂ ਨੇ ਇਸ ਬਾਰੇ ਅਵਾਜ਼ ਉਠਾਈ ਕਿ ਇਹ ਸਿਧਾਂਤਾਂ ਤੇ ਇਕ ਵਾਰ ਤੋਂ ਘੱਟ ਨਹੀਂ ਹੈ । ਧਰਮ ਸਿੰਘ ਨੇ ਜੋ ਸਿੱਖਾਂ ਦੀ ਬੁਨਿਆਦੀ ਮਰਯਾਦਾ ਹੈ ਉਸ ਤੇ ਹੀ ਕਿੰਤੂ ਕਰ ਦਿੱਤਾ ਹੈ । ਉਹ ਹੈ ਨਾਮ ਸਿਮਰਨ । ਧਰਮ ਸਿੰਘ ਦਾ ਕਹਿਣਾ ਹੈ ਕਿ ਬਾਰ-ਬਾਰ ਵਾਹਿਗੁਰੂ-ਵਾਹਿਗੁਰੂ ਕਹਿਣਾ ਨਾਮ ਸਿਮਰਨ ਨਹੀਂ । ਇਹ ਉਸੇ ਸੰਦਰਭ ਵਿੱਚ ਹੈ ਜਿਵੇਂ ਮਿਸ਼ਨਰੀ ਪ੍ਰਚਾਰ ਕਰਦੇ ਹਨ । ਇਥੇ ਇਹ ਭਾਵ ਨਹੀਂ ਕਿ ਇਨ੍ਹਾਂ ਦੋਨਾਂ ਦਾ ਇਕੋ ਭਾਵ ਹੈ । ਮਿਸ਼ਨਰੀ ਤੇ ਧਰਮ ਸਿੰਘ ਵਿੱਚ ਜ਼ਮੀਨ ਆਸਮਾਨ ਦਾ ਫ਼ਰਕ ਹੈ । ਹਾਲਾਂਕਿ ਦੋਨਾਂ ਵਿੱਚ ਸਮਾਨਤਾਵਾਂ ਵੀ ਕਾਫ਼ੀ ਹਨ ।
ਕੁਝ ਅਜਿਹੇ ਵੀ ਹਨ ਜੋ ਧਰਮ ਸਿੰਘ ਨੂੰ ਮੁਲੋਂ ਹੀ ਰੱਦ ਕਰ ਦਿੰਦੇ ਨੇ । ਇਹ ਵੀ ਇੱਕ ਗ਼ਲਤ ਤਰੀਕਾ ਹੈ । ਰੱਦ ਉਹ ਚੀਜ਼ ਕਰੋ ਜੋ ਗ਼ਲਤ ਹੋਵੇ । ਧਰਮ ਸਿੰਘ ਦੀਆਂ ਸਾਰੀਆਂ ਗੱਲਾਂ ਨੂੰ ਨਕਾਰਿਆ ਨਹੀਂ ਜਾ ਸਕਦਾ । ਤੇ ਨਾ ਹੀ ਸਾਰੀਆਂ ਨੂੰ ਮੰਨਿਆ ਜਾ ਸਕਦਾ ਹੈ ।
ਜਦੋਂ ਵੀ ਕੋਈ ਉਸਨੂੰ ਪਹਿਲੀ ਵਾਰੀ ਸੁਣਦਾ ਹੈ ਉਹ ਜ਼ਰੂਰ ਸੋਚਾਂ ਵਿੱਚ ਪੈ ਜਾਂਦਾ ਹੈ ਕਿ ਮੈਂ ਹੁਣ ਤੱਕ ਗ਼ਲਤ ਹੀ ਸੁਣਦਾ ਆ ਰਿਹਾ ਸੀ ਅਰਥ । ਗੱਲਾ ਜ਼ਰੂਰ ਅਗੰਮੀ ਲੱਗਦੀਆਂ । ਪਰ ਹੌਲੀ-ਹੌਲੀ ਸਮਝ ਵਿੱਚ ਪੈਂਦਾ ਕਿ ਇਸ ਦੀਆਂ ਗੱਲਾਂ ਜਾਂ ਅਰਥ ਸਹੀ ਨਹੀਂ ਹਨ । ਜੋ ਇਹ ਆਪਣੀਆਂ ਗੱਲਾਂ ਵਿੱਚ ਇਹ ਦਰਸਾਉਣ ਦਾ ਯਤਨ ਕਰਦਾ ਹੈ ਕਿ ਸਹੀ ਹਨ, ਉਹ ਬਾਕੀ ਤੁਕਾਂ ਰਾਹੀਂ ਗ਼ਲਤ ਹੋ ਜਾਂਦੀਆਂ ਹਨ । ਇਥੇ ਆਪਾਂ ਛੋਟੀ ਜਿਹੀ ਉਦਾਹਰਣ ਦੇਖ ਲੈਂਦੇ ਹਾਂ ।
1. ਕਾਲੁ ਅਕਾਲੁ ਖਸਮ ਕਾ kIn@w ਇਹੁ ਪਰਪੰਚੁ ਬਧਾਵਨੁ ॥ - ਅੰਗ 1104
ਧਰਮ ਸਿੰਘ ਹੋਣਾ ਦਾ ਇਹ ਕਹਿਣਾ ਹੈ ਕਿ ਕੀਨਾ ਕਾਲ ਅਤੇ ਅਕਾਲ ਦੋਨਾਂ ਲਈ ਨਹੀਂ ਬਲਕਿ ਸਿਰਫ਼ ਅਕਾਲ ਲਈ ਹੈ ਕਿ ਅਕਾਲ ਨੇ ਕਾਲ ਕੀਤਾ । ਇਸ ਨੂੰ ਲੈ ਕੇ ਉਹ ਏਨੇ ਹਉਮੈ ਗ੍ਰਸਤ ਦਿਖੇ ਕਥਾ ਕਰਦੇ ਹੋਏ ਕਿ ਬਿਆਨ ਨੀ ਕੀਤਾ ਜਾ ਸਕਦਾ । ਭਾਵ ਇਸਦਾ ਇਹ ਹੈ ਕਿ ਮੌਤ ਤੇ ਜਨਮ ਪਰਮਾਤਮਾ ਨੇ ਬਣਾਏ ਹੋਏ ਨੇ । ਜੇ ਸਿਰਫ਼ ਮੌਤ ਹੀ ਬਣਾਈ ਆ ਪਰਮਾਤਮਾ ਨੇ ਤਾਂ ਜ਼ਿੰਦਗੀ ਦੇਣ ਵਾਲਾ ਕੋਈ ਹੋਰ ਹੈ ? ਪਰ ਉਨ੍ਹਾਂ ਦਾ ਕਹਿਣਾ ਕਿ ਕੀਨਾ ਇਕ ਵਚਨ ਹੈ, ਇਸ ਲਈ ਇਹ ਕਾਲ ਤੇ ਅਕਾਲ ਦੋਨਾਂ ਲਈ ਨਹੀਂ ਹੋ ਸਕਦਾ । ਜੇ ਹੁੰਦਾ ਤਾਂ ਲਫ਼ਜ਼ ਕੀਨੇ ਹੋਣਾ ਸੀ । ਕੁਝ ਇਸ ਤਰ੍ਹਾਂ ਦੇ ਵਿਚਾਰ ਸਨ ਧਰਮ ਸਿੰਘ ਹੋਣਾ ਦੇ ।
ਪਰ ਜਦੋਂ ਤੁਸੀਂ ਗੁਰਬਾਣੀ ਪੜ੍ਹਦੇ ਹੋ ਤਾਂ ਤੁਸੀਂ ਦੇਖਦੇ ਹੋ ਕਿ ਬਹੁਤ ਸਾਰੀਆਂ ਸਤਰਾਂ ਮਿਲਦੀਆਂ ਹਨ ਜੋ ਇਸ ਤਰ੍ਹਾਂ ਦੀ ਵਿਆਖਿਆ ਨੂੰ ਨਕਾਰਦੀਆਂ ਹਨ ।
2. ਕੀਆ ਦਿਨਸੁ ਸਭ ਰਾਤੀ ॥ - ਅੰਗ 1003
ਜੇਕਰ ਆਪਾਂ ਇਸੇ ਤਰ੍ਹਾਂ ਨਾਲ ਚੱਲੀਏ ਤਾਂ ਉਪਰਲੀ ਸਤਰ ਵਿਚ ਕੀਏ ਹੋਣਾ ਚਾਹੀਦਾ ਸੀ । ਪਰ ਅਜਿਹਾ ਨਹੀਂ ਹੈ (ਯਾ ਫਿਰ ਇਹ ਅਰਥ ਲਾ ਲਈਏ ਕਿ ਸਾਰੇ ਦਿਨ ਨੂੰ ਰਾਤ ਕਰ ਦਿੱਤੀ ? ਪਰ ਫਿਰ ਪੂਰੇ ਸ਼ਬਦ ਦਾ ਅਰਥ ਇਹ ਭਾਵ ਨਹੀਂ ਦਿੰਦਾ ।) । ਇਸ ਤਰ੍ਹਾਂ ਦੇ ਕਈ ਸ਼ਬਦ ਗੁਰਬਾਣੀ ਵਿਚ ਮਿਲ ਜਾਣਗੇ । ਸੋ ਕਹਿਣ ਤੋਂ ਭਾਵ ਇਹ ਕਿ ਜੇ ਤੁਸੀਂ ਗੁਰਬਾਣੀ ਪੜ੍ਹਦੇ ਹੋ ਤਾਂ ਤੁਹਾਨੂੰ ਬਹੁਤ ਕੁਝ ਪਤਾ ਚਲ ਜਾਂਦਾ ਹੈ । ਤੁਸੀਂ ਖ਼ੁਦ ਬਾਣੀ ਪੜ੍ਹੋ, ਨਾਮ ਸਿਮਰਨ ਕਰੋ, ਇਤਿਹਾਸ ਸੁਣੋ, ਫਿਰ ਤੁਹਾਨੂੰ ਖ਼ੁਦ ਪਤਾ ਚੱਲੇਗਾ ਕਿ ਕੌਣ ਪਰਚਾਰ ਸਹੀ ਕਰਦਾ ਤੇ ਕੌਣ ਗ਼ਲਤ । ਪਰ ਆਪਣੀ ਸਭ ਤੋਂ ਵੱਡੀ ਤ੍ਰਾਸਦੀ ਇਹੋ ਰਹੀ ਹੈ ਕਿ ਆਪਾਂ ਕੁਝ ਵੀ ਨਹੀਂ ਕਰਦੇ । ਜਾਂ ਤਾਂ ਹੋਵੇ ਕੋਈ ਸੰਤ-ਮਹਾਤਮਾ, ਫਿਰ ਤਾਂ ਬੰਦਾ ਗੱਲ ਮੰਨ ਵੀ ਸਕਦਾ ਹੈ । ਪਰ ਉਨ੍ਹਾਂ ਲੋਕਾਂ ਦੀਆਂ ਸੁਣਨੀਆਂ ਜੋ ਖ਼ੁਦ ਅੱਧ-ਪਚੱਦੀਆ ਗੱਲਾਂ ਦੱਸਦੇ ਨੇ ਕੋਈ ਸਿਆਣਪ ਵਾਲੀ ਗੱਲ ਨਹੀਂ ।
ਧਰਮ ਸਿੰਘ ਤੇ ਮਿਸ਼ਨਰੀਆਂ ਵਿਚ ਇਕ ਗੱਲ ਸਾਂਝੀ ਆ ਉਹ ਇਹ ਕਿ ਇਹ ਦੋਨੋਂ ਨਾਮ-ਸਿਮਰਨ ਨੂੰ ਨਹੀਂ ਮੰਨਦੇ । ਧਰਮ ਸਿੰਘ ਅਜੱਪਾ-ਜਾਪ ਕਹਿੰਦਾ ਹੈ । ਪਰ ਇਹ ਕਿੰਨੇ ਲੋਕਾਂ ਨੇ ਬਿਨਾਂ ਮੂੰਹ ਨਾਲ ਜਪੇ ਚਲਾ ਲਿਆ ਹੈ ? ਕੀ ਇਹ ਚਲਾਉਣਾ ਏਨਾ ਸੌਖਾ ਹੁੰਦਾ ? ਨਾਲੇ ਇਹ ਇੱਦਾਂ ਨਹੀਂ ਕਿ ਇਹ ਵਿਚਾਰਧਾਰਾ ਸਾਰੇ ਨਿਹੰਗ ਸਿੰਘਾਂ ਦੀ ਹੈ । ਬਹੁਤ ਸਾਰੇ ਨਿਹੰਗ ਸਿੰਘ ਸਿਮਰਨ ਕਰਦੇ ਹਨ, ਹੱਥ ਵਿੱਚ ਮਾਲਾ ਵੀ ਹੁੰਦੀ ਹੈ, ਮੂਲ ਮੰਤਰ ਵੀ ਕਰਦੇ ਹਨ । ਧਰਮ ਸਿੰਘ ਇਹ ਨਹੀਂ ਕਿ ਸੱਚਖੰਡ ਨੂੰ ਨਹੀਂ ਮੰਨਦਾ ਜਾਂ ਆਤਮਾ ਨੂੰ ਨਹੀਂ ਮੰਨਦਾ । ਉਹ ਮੰਨਦਾ ਹੈ । ਪਰ ਜੋ ਕੰਧ ਹੈ ਸਿੱਖੀ ਦੀ ਉਸ ਤੋਂ ਮੁਨਕਰ ਹੈ ।
ਦੂਜੀ ਗੱਲ ਜੋ ਸਾਂਝੀ ਹੈ ਇਨ੍ਹਾਂ ਵਿੱਚ ਉਹ ਇਹ ਕਿ ਜੋ ਇਨ੍ਹਾਂ ਦੀ ਗੱਲ ਨਾਲ ਸਹਿਮਤ ਨਹੀਂ ਹੁੰਦਾ ਤਾਂ ਉਹ ਪੰਡਤਾਂ ਵਾਲੇ ਅਰਥ ਕਰਦਾ ਪਿਆ । ਢੱਡਰੀਆਂਵਾਲਾ, ਨੇਕੀ, ਬਲਜੀਤ ਦਿੱਲੀ ਕੁਝ ਉਭਰਦੇ ਚਿਹਰੇ ਹਨ, ਜੋ ਇਹ ਕਹਿੰਦੇ ਨਹੀਂ ਥੱਕਦੇ ਕਿ ਮੈਂ ਪੁਜਾਰੀ ਵਾਲੇ ਰੱਬ ਨੂੰ ਨਹੀਂ ਮੰਨਦਾ । ਧਰਮ ਸਿੰਘ ਦਾ ਇਹ ਬਿਆਨ ਨਹੀਂ, ਪਰ ਉਹ ਇਹ ਜ਼ਰੂਰ ਕਹਿੰਦਾ ਹੈ ਕਿ ਇਹ ਪੰਡਤਾਂ ਵਾਲੇ ਅਰਥ ਹਨ । ਏਂਦੇ ਮੁਤਾਬਕ ਜੋ ਅਰਥ ਇਹ ਕਰਦਾ ਹੈ, ਜਿਵੇਂ ਕਿ ਹਰ ਇਕ ਸ਼ਬਦ ਨਾਲ ਮਨ, ਚਿੱਤ, ਹੁਕਮ, ਆਦਿ ਜੋੜ ਦੇਣਾ, ਓਹੀਓ ਹੀ ਸਹੀ ਹੈ, ਬਾਕੀ ਸਭ ਗ਼ਲਤ ।
ਸਿੱਖ ਧਰਮ ਅੰਦਰ ਬਹੁਤ ਸਾਰੇ ਲੋਕਾਂ ਨੇ ਅਰਥ ਕੀਤੇ ਗੁਰਬਾਣੀ ਦੇ, ਪਰ ਕਿਸੇ ਨੇ ਇਹ ਨਹੀਂ ਕਿਹਾ ਕਿ ਮੇਰੇ ਅਰਥ ਹੀ ਸਹੀ ਨੇ । ਪਰ ਧਰਮ ਸਿੰਘ ਦੀਆਂ ਗੱਲਾਂ ਤੋਂ ਇਹ ਜਾਪਦਾ ਹੈ ਕਿ ਹੈ ਕਿ ਸਾਰੀ ਦੁਨੀਆਂ ਨੇ ਹੀ ਗ਼ਲਤ ਅਰਥ ਕੀਤੇ ਨੇ ਸਿਰਫ਼ ਇਹੀਓ ਸਹੀ ਅਰਥ ਕਰਦਾ ਹੈ । ਇਹੋ ਜਿਹੀ ਹਉਮੈ ਨੂੰ ਤਿਆਗਣਾ ਚਾਹੀਦਾ ਹੈ ਤੇ ਨਿਮਾਣੇ ਜੇ ਬਣ ਕੇ ਕਥਾ ਕਰਨੀ ਚਾਹੀਦੀ ਹੈ । ਬਹੁਤ ਸਾਰੀਆਂ ਗੱਲਾਂ ਉਸ ਦੀਆਂ ਸਹੀ ਹਨ ਪਰ ਜੋ ਗੁਰਬਾਣੀ ਵਿਰੁੱਧ ਗੱਲਾਂ ਨੇ ਉਹ ਜ਼ਰੂਰ ਉਸਨੂੰ ਵਾਚਣੀਆਂ ਚਾਹੀਦੀਆਂ ਹਨ । ਤੇ ਗੁਰਇਤਿਹਾਸ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ, ਜਿਵੇਂ ਮਿਸ਼ਨਰੀ ਕਰਦੇ ਨੇ । ਇਹ ਤੀਜੀ ਸਮਾਨਤਾ ਹੈ ।
No comments:
Post a Comment