Friday, January 27, 2023

ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਅਤੇ ਸਿੰਧੀ ਲੋਕ

ਪਿਛੇ ਜੇ ਇੰਦੌਰ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਿੰਧੀ ਸਮਾਜ ਦੇ ਲੋਕਾਂ ਕੋਲੋਂ ਵਾਪਿਸ ਲਏ ਗਏ ਸਨ । ਇਸ ਨਾਲ ਕਈ ਤਰ੍ਹਾਂ ਦੇ ਲੋਕਾਂ ਦੀਆਂ ਤਕਰੀਰਾਂ ਆਈਆਂ । ਕਈਆਂ ਨੇ ਇਸਨੂੰ ਮੰਦਭਾਗਾ ਕਿਹਾ, ਅਤੇ ਕਈ ਇਸਨੂੰ ਚੰਗਾ ਠਹਿਰਾਉਂਦੇ ਰਹੇ । ਪਰ ਇਕ ਾਸ ਗੱਲ ਜੋ ਬਹੁਤੇ ਨਹੀਂ ਕਰਕੇ ਗਏ ਉਹ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ । ਅਜਿਹੇ ਬਹੁਤ ਸਾਰੇ ਭਾਈਚਾਰੇ ਜਾਂ ਧਰਮ ਨੇ ਜੋ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਨੇ, ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਨੇ, ਪਰ ਇਸ ਮੰਨਣ ਦੇ ਨਾਲ-ਨਾਲ ਗੁਰੂ ਸਾਹਿਬ ਦਾ ਸਤਿਕਾਰ ਬਹੁਤ ਮਾਇਨੇ ਰੱਖਦਾ ।

ਮੈਨੂੰ ਯਾਦ ਹੈ ਕਿ ਬਹੁਤੇ ਲੋਕਾਂ ਦਾ ਇਹ ਪ੍ਰਸ਼ਨ ਹੁੰਦਾ ਹੈ ਕਿ ਜੇਕਰ ਹਿੰਦੂ ਗੁਰਦੁਆਰੇ ਜਾ ਸਕਦੇ ਹਨ, ਤਾਂ ਸਿੱਖ ਮੰਦਰ ਕਿਉਂ ਨਹੀਂ ਕਰਦੇ । ਇਹ ਆਮ ਹੀ ਕਿਹਾ ਜਾਂਦਾ ਹੈ । ਜਾਂ ਫਿਰ ਜਦੋਂ ਮੈਂ ਕੁਝ ਲੇਖ ਲਿਖੇ ਤਾਂ ਕਿਸੇ ਨੇ ਆਪਣੀ ਟਿੱਪਣੀ ਕੀਤੀ ਕਿ ਜੇਕਰ ਤੁਸੀਂ ਸਿੱਖਾਂ ਨੂੰ ਹਿੰਦੂਆਂ ਤੋਂ ਵੱਖਰਾ ਮੰਨਦੇ ਹੋ, ਜਾਂ ਅਵਤਾਰਾਂ ਵਿਚ ਵਿਸ਼ਵਾਸ ਨਹੀਂ ਕਰਦੇ, ਤਾਂ ਕੀ ਅਸੀਂ ਵੀ ਫਿਰ ਘਰ ਵਿਚੋਂ ਗੁਰੂ ਸਾਹਿਬਾਨਾਂ ਦੀਆਂ ਲੱਗੀਆਂ ਤਸਵੀਰਾਂ ਉਤਾਰ ਦਈਏ ? ਜਾਂ ਗੁਰਦੁਆਰੇ ਜਾਣਾ ਬੰਦ ਕਰ ਦਈਏ ?

ਅਜਿਹਾ ਉਨ੍ਹਾਂ ਨੂੰ ਕਿਸੇ ਨੇ ਨਹੀਂ ਕਿਹਾ । ਗੁਰੂ-ਘਰ ਤਾਂ ਸਭ ਲਈ ਹੀ ਖੁੱਲ੍ਹਾ ਹੈ । ਕੋਈ ਵੀ ਆ ਸਕਦਾ ਹੈ, ਗੁਰਬਾਣੀ ਦਾ ਅਨੰਦ ਮਾਣ ਸਕਦਾ ਹੈ, ਲੰਗਰ ਛੱਕ ਸਕਦਾ ਹੈ, ਉਸ ਨਾਲ ਕੋਈ ਵੀ ਵਿਤਕਰਾ ਨਹੀਂ ਹੈ । ਪਰ ਇਸਦਾ ਇਹ ਮਤਲਬ ਨਹੀਂ ਕਿ ਸਿੱਖ ਅਵਤਾਰ-ਪੂਜਕ ਹੋ ਜਾਣ । ਸਿੱਖਾਂ ਨੂੰ ਕਿਸੇ ਧਰਮ ਨਾਲ ਨਫ਼ਰਤ ਨਹੀਂ ਹੈ । ਸਿੱਖ ਕਿਸੇ ਵੀ ਧਰਮ ਦੇ ਲੋਕਾਂ ਨੂੰ ਇਹ ਨਹੀਂ ਕਹਿੰਦੇ ਫਿਰਦੇ ਕਿ ਭਾਈ ਵਾਹਿਗੁਰੂ ਦਾ ਨਾਂ ਲਵੋ, ਅਵਤਾਰਵਾਦ ਛੱਡੋ, ਤੀਰਥ ਛੱਡੋ, ਸ਼ਰਾਧ ਛੱਡੋ, ਪੰਜ ਨਮਾਜਾਂ ਛੱਡੋ, ਮੱਕੇ ਜਾਣਾ ਛੱਡੋ, ਪਾਖੰਡ ਛੱਡੋ, ਇਤਿਆਦਿ । ਪਰ ਪਤਾ ਨਹੀਂ ਕਿਉਂ ਲੋਕ ਸਿੱਖਾਂ ਨੂੰ ਸਭ ਕੁਝ ਆਪਣੇ ਧਰਮ ਵਾਲਾ ਕਰਣ ਨੂੰ ਕਹਿੰਦੇ ਨੇ । ਪਤਾ ਨਹੀਂ ਕਿਉਂ ਉਹ ਸਿੱਖੀ ਨੂੰ ਆਪਣੇ ਧਰਮ ਦੇ ਅਨੁਸਾਰੀ ਹੋ ਕੇ ਦੇਖਦੇ ਨੇ । ਇਹ ਤਾਂ ਉਹ ਹੀ ਦੱਸ ਸਕਦੇ ਨੇ । ਕਿਸੇ ਵੀ ਲੋਕਤੰਤਰ ਵਿਚ ਸਿੱਖਾਂ ਨੂੰ ਆਪਣੇ ਧਰਮ ਵਿਚ ਰਹਿਣ ਦਾ ਹੱਕ ਹੈ । ਪਰ ਜੇਕਰ ਕੋਈ ਬਹੁ-ਸੰਖਿਆ ਕਹੇ ਕਿ ਤੁਸੀਂ ਆਪਣੇ ਧਰਮ ਨੂੰ ਸਾਡੇ ਧਰਮ ਵਾਂਗੂੰ ਢਾਲੋ ਤਾਂ ਇਹ ਅਤਿਆਚਾਰ ਤੋਂ ਘੱਟ ਨਹੀਂ ਹੈ ।

 

ਦੋ ਵਿਚਾਰਧਾਰਾਵਾਂ

ਪੰਜਾਬੀਆਂ ਵੱਲੋਂ ਇਹ ਆਮ ਹੀ ਕਿਹਾ ਜਾਂਦਾ ਹੈ ਕਿ ਉਹ ਮੰਦਰਾਂ ਦੇ ਵਿਚ ਵੀ ਜਾਂਦੇ ਨੇ ਅਤੇ ਗੁਰਦੁਆਰਿਆਂ ਵਿਚ ਵੀ । ਉਹ ਇਹ ਵੀ ਕਹਿੰਦੇ ਨੇ ਕਿ ਉਹ ਦੋਨਾਂ ਧਰਮਾਂ ਨੂੰ ਮੰਨਦੇ ਨੇ । ਮੈਂ ਇਹ ਪਹਿਲਾਂ ਵੀ ਲਿਖਿਆ ਸੀ ਕਿ ਤੁਸੀਂ ਕਦੇ ਵੀ ਦੋ ਧਰਮਾਂ ਨੂੰ ਨਹੀਂ ਮੰਨ ਸਕਦੇ, ਾਸ ਕਰ ਜੇਕਰ ਦੋਨੋਂ ਵਿਚਾਰਧਾਰਾਵਾਂ ਅਲੱਗ-ਅਲੱਗ ਹੋਣ । ਜੇਕਰ ਇਕ ਧਰਮ ਕਹੇ ਕਿ ਤੁਸੀਂ ਕੋਈ ਕੰਮ ਕਰਨਾ ਹੈ ਅਤੇ ਦੂਜਾ ਕਹੇ ਕਿ ਨਹੀਂ, ਤਾਂ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਉਹ ਕੰਮ ਕਰਦੇ ਵੀ ਹੋ ਅਤੇ ਨਹੀਂ ਵੀ । ਕਹਿਣਾ ਕੀ ਚਾਹੀਦਾ ਹੈ ਕਿ ਤੁਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋ, ਤੁਸੀਂ ਕਿਸੇ ਦੇ ਧਰਮ ਨੂੰ ਬੁਰਾ-ਭਲਾ ਨਹੀਂ ਕਹਿੰਦੇ, ਪਰ ਇੰਝ ਕਰਨ ਦੀ ਬਜਾਇ ਲੋਕ ਦੋ ਧਰਮ ਮੰਨਣ ਦੀ ਗੱਲ ਕਰਦੇ ਨੇ ।

ਮੈਂ ਤੁਹਾਨੂੰ ਇਕ ਅਜਿਹੇ ਬੰਦੇ ਦੀ ਗੱਲ ਦੱਸਦਾ ਹਾਂ ਜੋ ਇਹ ਸਮਝ ਗਿਆ ਸੀ । ਉਸ ਦਾ ਬਾਪ ਇਕ ਹਿੰਦੂ ਪਰਿਵਾਰ ਵਿਚੋਂ ਸੀ ਅਤੇ ਉਸਦੀ ਮਾਤਾ ਸਿੱਖ ਪਰਿਵਾਰ ਵਿਚੋਂ । ਉਸਦੀ ਮਾਤਾ ਬਾਣੀ ਵੀ ਪੜ੍ਹਦੀ ਸੀ । ਉਸਨੇ ਕਿਹਾ ਕਿ ਉਹ ਛੋਟੀ ਉਮਰੇ ਹੀ ਸਮਝ ਗਿਆ ਸੀ ਕਿ ਦੋ ਧਰਮਾਂ ਉਤੇ ਕਦੇ ਵੀ ਨਹੀਂ ਚਲਿਆ ਜਾ ਸਕਦਾ, ਇਸ ਲਈ ਉਸਨੇ ਆਪਣੀ ਝੁਕਾਅ ਸਿੱਖੀ ਵਾਲੇ ਪਾਸੇ ਕਰ ਲਿਆ, ਭਾਵ ਕਿ ਉਹ ਗੁਰਦੁਆਰੇ ਜਾਂਦਾ ਸੀ । ਪਰ ਉਸਦਾ ਚਿਹਰਾ ਘੋਨ-ਮੋਨ ਸੀ । ਉਹ ਇਹ ਗੱਲ ਸਮਝ ਗਿਆ ਸੀ ਕਿ ਦੋ ਕਿਸ਼ਤੀਆਂ ਵਿਚ ਇਕੋ ਸਮੇਂ ਤੇ ਨਹੀਂ ਚਲਿਆ ਜਾ ਸਕਦਾ, ਕਿਉਂਕਿ ਡੁੱਬਣ ਦਾ ਤਰਾ ਹੈ । ਇਹੀ ਗੱਲ ਲੋਕਾਂ ਨੂੰ ਸਮਝਣੀ ਚਾਹੀਦੀ ਹੈ । ਉਹ ਕਦੇ ਵੀ ਦੋ ਧਰਮਾਂ ਨੂੰ ਨਹੀਂ ਮੰਨ ਸਕਦੇ, ਪਰ ਸਤਿਕਾਰ ਜ਼ਰੂਰ ਕਰ ਸਕਦੇ ਨੇ । ਉਹ ਮੰਦਰਾਂ ਦੇ ਵਿਚ ਭਜਨ ਗਾ ਸਕਦੇ ਨੇ, ਗੁਰਦੁਆਰਿਆਂ ਵਿਚ ਆ ਕੇ ਬਾਣੀ ਪੜ੍ਹ ਸਕਦੇ ਨੇ ।

ਪਰ ਕਿਤੇ ਨਾ ਕਿਤੇ ਹੌਲੀ-ਹੌਲੀ ਜੇਕਰ ਉਨ੍ਹਾਂ ਨੇ ਗੁਰਬਾਣੀ ਮਨ ਲਗਾ ਕੇ ਪੜ੍ਹ ਲਈ ਤਾਂ ਉਨ੍ਹਾਂ ਨੂੰ ਸ਼ਾਇਦ ਉਹ ਅਸੂਲ ਮਿਲ ਜਾਣ ਜੋ ਦੂਜੇ ਧਰਮਾਂ ਦੀ ਵਿਚਾਰਧਾਰਾਵਾਂ ਨੂੰ ਮੰਨਣ ਤੋਂ ਰੋਕਦੇ ਨੇ । ਜੇਕਰ ਬਿਨਾਂ ਸਮਝੇ ਹੀ ਬਾਣੀ ਪੜ੍ਹਦੇ ਰਹੇ, ਫਿਰ ਇਸਦੀ ਸਮਝ ਨਹੀਂ ਲੱਗੇਗੀ । ਜਾਂ ਫਿਰ ਗੁਰਬਾਣੀ ਵਿਚਲੇ ਪਰਮਾਤਮਾ ਦੇ ਨਾਵਾਂ ਨੂੰ ਅਵਤਾਰਾਂ ਨਾਲ ਜੋੜ੍ਹ ਕੇ ਦੇਖਣ ਨਾਲ ਇਸਦੀ ਸਮਝ ਨਹੀਂ ਲੱਗੇਗੀ ।

ਜਿਵੇਂ ਕਿ 19ਵੀਂ ਸਦੀ ਦੇ ਵਿਚ ਹੋਏ ਇਕ ਅੰਗਰੇਜ਼ ਨੇ ਇਹ ਕਿਹਾ ਸੀ ਕਿ ਗੁਰੂ ਨਾਨਕ ਦੇਵ ਜੀ ਕਿਸੇ ਦੇ ਅਸੂਲਾਂ ਦੇ ਿਲਾਫ਼ ਨਹੀਂ ਸੀ ਅਤੇ ਉਹ ਹਿੰਦੂ ਅਤੇ ਮੁਸਲਮਾਨਾਂ ਨੂੰ ਇਕ ਕਰਨਾ ਚਾਹੁੰਦੇ ਸੀ[1] ਪਰ ਜੇਕਰ ਆਪਾਂ ਇਤਿਹਾਸ ਨੂੰ ਫਰੋਲ ਕੇ ਦੇਖੀਏ ਤਾਂ ਪਤਾ ਲੱਗੇਗਾ ਕਿ ਗੁਰੂ ਨਾਨਕ ਦੇਵ ਜੀ ਨੇ ਕਦੇ ਵੀ ਪਾਖੰਡ ਨੂੰ ਸਵੀਕਾਰ ਨਹੀਂ ਕੀਤਾ । ਇਹ ਪਾਖੰਡ ਕਿਸੇ ਸਮੇਂ ਤੇ ਲੋਕਾਂ ਦੇ ਅਸੂਲ ਬਣ ਚੁੱਕੇ ਸੀ, ਜਿਸਦਾ ਕਿ ਗੁਰੂ ਸਾਹਿਬ ਨੇ ਵਿਰੋਧ ਕੀਤਾ । ਸਿਰਫ਼ ਆਪਣੇ ਸ਼ਹਿਰ ਜਾਂ ਦੇਸ਼ ਵਿਚ ਹੀ ਨਹੀਂ ਬਲਕਿ ਦੂਜੇ ਲੋਕਾਂ ਦੇ ਤੀਰਥ ਬਣ ਚੁੱਕੇ ਅਸਥਾਨਾਂ ਤੇ ਜਾ ਕੇ ਗ਼ਲਤ ਨੂੰ ਗ਼ਲਤ ਕਿਹਾ । ਉਹ ਹਿੰਦੂ ਅਤੇ ਮੁਸਲਮਾਨਾਂ ਨੂੰ ਇਕ ਨਵਾਂ ਰਾਹ ਦੇ ਰਹੇ ਸਨ, ਨਾਕਿ ਇਕ ਕਰਨਾ ਚਾਹੁੰਦੇ ਸਨ । ਪਰ ਇਹ ਵੀ ਸੱਚ ਹੈ ਕਿ ਗੁਰੂ ਸਾਹਿਬ ਇਹ ਕਹਿੰਦੇ ਸਨ ਕਿ ਦੋਨਾਂ ਦਾ ਰੱਬ ਇਕ ਹੈ । ਸਿਰਫ਼ ਇਥੇ ਹੀ ਬਸ ਕਰ ਜਾਣਾ ਕਿ ਉਹ ਦੋ ਧਰਮਾਂ ਦਾ ਝਗੜਾ ਤਮ ਕਰਨ ਆਏ ਸਨ ਇਕ ਨਾ-ਇਨਸਾਫੀ ਹੋਵੇਗੀ ।

 

ਸਿੰਧੀ ਲੋਕ ਅਤੇ ਗੁਰੂ ਗ੍ਰੰਥ ਸਾਹਿਬ ਜੀ

ਇਹ ਇਕ ਸੱਚਾਈ ਹੈ ਕਿ ਸਿੰਧੀ ਲੋਕਾਂ ਦਾ ਗੁਰੂ ਨਾਨਕ ਦੇਵ ਜੀ ਦੇ ਵਿਚ ਬਹੁਤ ਵਿਸ਼ਵਾਸ ਹੈ । ਕੀ ਉਹ ਬਾਕੀ ਦੇ ਗੁਰੂ ਸਾਹਿਬਾਨਾਂ ਨੂੰ ਵੀ ਮੰਨਦੇ ਹਨ, ਇਹ ਮੈਂ ਨਹੀਂ ਸੁਣਿਆ । ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਕੋਈ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਮੰਨਦਾ ਹੈ ਤਾਂ ਉਸਨੂੰ ਗੁਰੂ ਅੰਗਦ ਦੇਵ ਜੀ ਨੂੰ ਵੀ ਗੁਰੂ ਮੰਨਣਾ ਪਵੇਗਾ, ਕਿਉਂਕਿ ਗੁਰੂ ਨਾਨਕ ਦੇਵ ਜੀ ਉਨ੍ਹਾਂ ਨੂੰ ਗੁਰੂ ਬਣਾ ਕੇ ਗਏ ਸਨ । ਇਸੇ ਤਰ੍ਹਾਂ ਦਸ ਗੁਰੂ ਸਾਹਿਬਾਨਾਂ ਅਤੇ ਉਨ੍ਹਾਂ ਦੀ ਗੁਰਬਾਣੀ ਨੂੰ ਵੀ ਮੰਨਣਾ ਪਵੇਗਾ । ਪਰ ਸਿੰਧੀਆਂ ਵਿਚ ਅਜਿਹਾ ਨਹੀਂ ਹੈ ।

ਜਿਹੜੇ ਸਿੰਧੀ ਪਰਿਵਾਰਾਂ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਾਪਸ ਲਏ ਗਏ ਨੇ, ਕੀ ਉਹ ਸਿੰਧੀ ਪਰਿਵਾਰ ਗੁਰਮੁਖੀ ਜਾਣਦੇ ਨੇ ? ਜਾਂ ਉਨ੍ਹਾਂ ਕੋਲ ਦੇਵਨਾਗਰੀ ਦੇ ਵਿਚ ਨੇ ਉਹ ਸਰੂਪ ? ਫਿਰ ਕੀ ਉਹ ਉਨ੍ਹਾਂ ਸਰੂਪਾਂ ਤੋਂ ਸ਼ੁਰੂ ਤੋਂ ਲੈ ਕੇ ਅੀਰ ਤੱਕ ਪਾਠ ਕਰਦੇ ਨੇ ਜਾਂ ਫਿਰ ਪ੍ਰਕਾਸ਼ ਕਰਕੇ ਸਿਰਫ਼ ਮੱਥਾ ਟੇਕਦੇ ਨੇ ? ਜੇਕਰ ਉਪ ਪੜ੍ਹਦੇ ਨੇ ਸਾਰੀ ਬਾਣੀ ਫਿਰ ਤਾਂ ਉਨ੍ਹਾਂ ਨੂੰ ਬਹੁਤ ਕੁਝ ਸਮਝ ਲੱਗ ਜਾਣਾ ਸੀ, ਫਿਰ ਤਾਂ ਉਹ ਇਕ ਨਿਰੰਕਾਰ ਦੀ ਭਗਤੀ ਵੱਲ ਹੁੰਦੇ । ਪਰ ਅਜਿਹਾ ਹੈ ਨਹੀਂ । ਪਰ ਇਸ ਨੂੰ ਵੀ ਝੁਠਲਾਇਆ ਨਹੀਂ ਜਾ ਸਕਦਾ ਕਿ ਸਿੰਧੀ ਲੋਕ ਗੁਰੂ ਨਾਨਕ ਦੇਵ ਜੀ ਵਿਚ ਬਹੁਤ ਵਿਸ਼ਵਾਸ ਕਰਦੇ ਨੇ, ਚਾਹੇ ਨਾਲ-ਨਾਲ ਉਹ ਕਿਸੇ ਵੀ ਦੇਵੀ-ਦੇਵਤੇ ਨੂੰ ਮੰਨੀ ਜਾਣ ।

ਪਰ ਕਿਉਂਕਿ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗੁਰੂ ਨੇ, ਇਹ ਵੀ ਦੇਖਣਾ ਪਵੇਗਾ ਕਿ ਕੀ ਗੁਰੂ ਸਾਹਿਬ ਦਾ ਸਤਿਕਾਰ ਹੋ ਰਿਹਾ ਹੈ ਕਿ ਨਹੀਂ । ਕੀ ਗੁਰਬਾਣੀ ਅਨੁਸਾਰ ਉਥੋਂ ਦਾ ਮਾਹੌਲ ਹੈ ਜਾਂ ਨਹੀਂ । ਕੀ ਜੋ ਗੁਰਮਤਿ ਦੀ ਮਰਿਯਾਦਾ ਹੈ ਉਹ ਉਥੇ ਹੈ ਜਾਂ ਨਹੀਂ । ਇਹ ਕਿਵੇਂ ਸਹੀ ਠਹਿਰਾਇਆ ਜਾ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਸ ਜਗ੍ਹਾ ਤੇ ਪ੍ਰਕਾਸ਼ ਹੋਵੇ ਉਥੇ ਹੀ ਦੇਵੀ-ਦੇਵਤੇ ਦੀਆਂ ਮੂਰਤੀਆਂ ਰੱਖੀਆਂ ਜਾਣ । ਜਿਥੇ ਇਕ ਨਿਰੰਕਾਰ ਦੀ ਗੱਲ ਹੋਣੀ ਸੀ, ਉਥੇ ਅਵਤਾਰਵਾਦ ਦਾ ਜ਼ੋਰ ਹੈ । ਠੀਕ ਹੈ ਕਿ ਸਿੰਧੀ ਲੋਕਾਂ ਦਾ ਗੁਰੂ ਸਾਹਿਬ ਵਿਚ ਵਿਸ਼ਵਾਸ ਹੈ, ਪਰ ਦੇਖਣਾ ਇਹ ਵੀ ਚਾਹੀਦਾ ਹੈ ਕਿ ਜੇਕਰ ਉਹ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਨੇ, ਕੀ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦੀ ਬਾਣੀ ਕੀ ਕਹਿੰਦੀ ਹੈ ? ਕੀ ਕਿਤੇ ਕੁਝ ਅਜਿਹਾ ਤਾਂ ਨਹੀਂ ਹੋ ਰਿਹਾ ਜਿਸ ਨਾਲ ਗੁਰੂ ਨਾਨਕ ਦੇਵ ਜੀ ਦੀ ਬਾਣੀ ਮੇਲ ਨਹੀਂ ਖਾਂਦੀ ?

ਮੰਨ ਲਵੋ ਕਿ ਸਿੰਧੀ ਗੁਰੂ ਨਾਨਕ ਦੇਵ ਜੀ ਵਿਚ ਸੱਚੀ ਆਸਥਾ ਰੱਖਦੇ ਨੇ, ਤਾਂ ਉਹ ਘੱਟੋ-ਘੱਟ ਇਹ ਤਾਂ ਕਰਨ ਕਿ ਜਿਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ ਹੋਵੇ ਉਥੇ ਕੋਈ ਵੀ ਮੂਰਤੀ ਜਾਂ ਕਿਸੇ ਪ੍ਰਕਾਰ ਦੀ ਦੇਵੀ-ਦੇਵਤੇ ਦੀ ਫੋਟੋ ਨਾ ਹੋਵੇ । ਜੇਕਰ ਉਨ੍ਹਾਂ ਨੂੰ ਗੁਰਬਾਣੀ ਦੇ ਅਰਥਾਂ ਦਾ ਨਹੀਂ ਪਤਾ ਅਤੇ ਦੇਵੀ-ਦੇਵਤੇ ਵੀ ਪੂਜਣਾ ਚਾਹੁੰਦੇ ਨੇ ਤਾਂ ਉਹ ਉਨ੍ਹਾਂ ਲਈ ਇਕ ਅਲੱਗ ਅਸਥਾਨ ਬਣਾ ਦੇਣ ।

ਕੋਈ ਵੀ ਸਿੱਖ ਇਹ ਕਦੇ ਨਹੀਂ ਚਾਹੇਗਾ ਕਿ ਕੋਈ ਵੀ ਬੰਦਾ, ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ, ਉਹ ਗੁਰੂ ਸਾਹਿਬਾਨ ਨਾਲੋਂ ਟੁੱਟੇ । ਪਰ ਉਨ੍ਹਾਂ ਲੋਕਾਂ ਨੂੰ ਵੀ ਇਹ ਚਾਹੀਦਾ ਹੈ ਕਿ ਉਹ ਗੁਰੂ ਦੀ ਮਰਯਾਦਾ ਦਾ ਪਾਲਣ ਕਰਨ ।



[1] Sketch of the Sikhs, Malcolm, Page 18-19, 1812

No comments:

Post a Comment

Popular posts