Monday, June 5, 2023

ਜਲੰਧਰ ਜਿਮਣੀ ਚੋਣਾਂ

ਜਲੰਧਰ ਜਿਮਣੀ ਚੋਣਾਂ ਦੇ ਨਤੀਜੇ ਆਏ ਨੂੰ ਕਾਫ਼ੀ ਦਿਨ ਹੋ ਗਏ ਨੇ । ਕਾਂਗਰਸ ਦੇ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਇਹ ਜਿਮਣੀ ਚੋਣਾਂ ਹੋਈਆਂ, ਜਿਸ ਵਿਚ ਕਾਂਗਰਸ ਵਿਚੋਂ ਆਪ ਵਿਚ ਸ਼ਾਮਿਲ ਹੋਏ ਸੁਸ਼ੀਲ ਕੁਮਾਰ ਰਿੰਕੂ ਦੀ ਜਿੱਤ ਹੋਈ । ਸ਼੍ਰੋਮਣੀ ਅਕਾਲੀ ਦਲ ਤੀਜੇ ਨੰਬਰ ਤੇ ਰਿਹਾ ਅਤੇ ਕਾਂਗਰਸ ਦੂਜੇ ਤੇ । ਇਸ ਵਿਚ ਕੋਈ ਸ਼ੱਕ ਨਹੀਂ ਕਿ ਅਕਾਲੀ ਦਲ ਦੇ ਜਿੱਤਣ ਦੇ ਕੋਈ ਆਸਾਰ ਨਹੀਂ ਸਨ । 1996 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਜਲੰਧਰ ਲੋਕ ਸਭਾ ਚੋਣ ਨਹੀਂ ਜਿੱਤੀ । ਪੰਜਾਬ 2020 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼ਰਮਨਾਕ ਹਾਰ ਹੋਣ ਤੋਂ ਬਾਅਦ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਲਈ ਇਹ ਬਹੁਤ ਵੱਡੀ ਚੁਣੌਤੀ ਹੈ ਕਿ ਉਹ ਪਾਰਟੀ ਨੂੰ ਜਿਤਾ ਸਕੇ । ਆਮ ਸਿੱਖਾਂ ਦੇ ਮਨਾਂ ਦੇ ਵਿਚ ਬਾਦਲ ਪਰਿਵਾਰ ਲਈ ਕੋਈ ਜ਼ਿਆਦਾ ਇੱਜ਼ਤ ਨਹੀਂ ਰਹੀ, ਖਾਸ ਕਰ ਨੌਜਵਾਨਾਂ ਦੇ ਵਿਚ । ਇਕੋ-ਇਕ ਤਰੀਕਾ ਜੋ ਪਾਰਟੀ ਨੂੰ ਲੀਹਾਂ ਤੇ ਲੈ ਕੇ ਆ ਸਕਦਾ ਹੈ ਉਹ ਇਹ ਕਿ ਸੁਖਬੀਰ ਪ੍ਰਧਾਨਗੀ ਤੋਂ ਅਸਤੀਫ਼ਾ ਦੇਵੇ ਤੇ ਕੋਈ ਬਾਦਲ ਪਰਿਵਾਰ ਤੋਂ ਬਾਹਰਲਾ ਬੰਦਾ ਪ੍ਰਧਾਨ ਬਣਾਏ ਅਤੇ ਆਪਣੇ ਪੁੱਤ ਨੂੰ ਪਾਰਟੀ ਦਾ ਹਿੱਸਾ ਨਾ ਬਣਾਏ ।

ੈਰ ਸਾਰਿਆਂ ਨੂੰ ਇੰਝ ਲੱਗਦਾ ਸੀ ਚਾਹੇ ਕੋਈ ਵੀ ਜਿੱਤੇ ਪਰ ਆਪ ਨਾ ਜਿੱਤੇ । ਜਿਵੇਂ ਸੰਗਰੂਰ ਵਿਚ ਭਗਵੰਤ ਮਾਨ ਦੇ ਅਸਤੀਫ਼ੇ ਤੋਂ ਬਾਅਦ ਜਦ ਚੋਣਾਂ ਹੋਈਆਂ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਨੇ ਜਿੱਤ ਹਾਸਿਲ ਕੀਤੀ । ਚਾਹੇ ਇਹ ਜਿੱਤ ਸਿਰਫ਼ ਕੁਝ ਛੇ ਕੁ ਹਜ਼ਾਰ ਵੋਟਾਂ ਦੇ ਫ਼ਰਕ ਨਾਲ ਸੀ । ਜਿੱਤ ਦਾ ਕਾਰਣ ਆਪ ਸਰਕਾਰ ਦੇ ਸਮੇਂ ਸਿੱਧੂ ਮੂਸੇਵਾਲੇ ਦੀ ਹੱਤਿਆ ਸਮਝੀ ਗਈ, ਜਦੋਂ ਉਸਨੂੰ ਦਿਨ-ਦਿਹਾੜੇ ਜਵਾਹਰਕੇ ਦੇ ਪਿੰਡ ਦੇ ਵਿਚ ਗੈਂਗਸਟਰਾਂ ਨੇ ਘੇਰ ਕੇ ਗੋਲੀਆਂ ਮਾਰ ਦਿੱਤੀਆਂ । ਇਹ ਵੀ ਕਿਹਾ ਗਿਆ ਕਿ ਜਦ ਉਸਦੇ ਅੰਗ-ਰੱਖਿਅਕ ਹਟਾਉਣ ਦੀ ਖ਼ਬਰ ਸੋਸ਼ਲ ਮੀਡੀਆ ਅਤੇ ਖ਼ਬਰਾਂ ਦੇ ਵਿਚ ਫੈਲੀ ਤਾਂ ਉਸਨੂੰ ਮਾਰਨ ਵਾਲੇ ਲੋਕਾਂ ਨੇ ਜਲਦੀ ਨਾਲ ਤਰਕੀਬ ਬਣਾ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ । ਆਪ ਦੇ ਲੋਕਾਂ ਅਤੇ ਸਲਾਹਕਾਰ ਬਣੇ ਪੱਤਰਕਾਰ ਨੇ ਸੀਨਾ ਚੌੜਾ ਕਰ-ਕਰ ਕੇ ਇਹ ਖ਼ਬਰਾਂ ਸੋਸ਼ਲ ਮੀਡੀਏ ਤੇ ਪਾਈਆਂ ।

ਇਹ ਜੋ ਹਾਰ ਸੀ ਸੰਗਰੂਰ ਦੀ, ਇਹੀ ਹਾਰ ਲੋਕ ਸੋਚ ਰਹੇ ਸੀ ਜਲੰਧਰ ਦੀ । ਪਰ ਅਜਿਹਾ ਨਹੀਂ ਹੋਇਆ । ਕੀ ਇਸਦਾ ਕਾਰਣ ਇਹ ਸੀ ਕਿ ਲੋਕ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਹੁਣ ਭੁੱਲ ਗਏ ਨੇ ?  ਜਾਂ ਇਹ ਕਿ ਜਲੰਧਰ ਦੇ ਵਿਚ ਹਿੰਦੂਆਂ ਦਾ ਬੋਲ-ਬਾਲਾ ਹੈ ?  ਮੈਨੂੰ ਨੀ ਲੱਗਦਾ ਕਿ ਇਸਦਾ ਇਨ੍ਹਾਂ ਦੋਨਾਂ ਦਾ ਸੰਬੰਧ ਹੈ । ਫਿਰ ਕੀ ਕਾਰਣ ਹੋ ਸਕਦਾ ਹੈ ?

ਕਈ ਸ਼ਾਇਦ ਇਸਨੂੰ ਇਸ ਤਰੀਕੇ ਨਾਲ ਦੇਖਣ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਦੀ ਗ੍ਰਿਫ਼ਤਾਰੀ ਕਰਕੇ ਪੰਜਾਬ ਸਰਕਾਰ ਨੇ ਇਹ ਲਾਹਾ ਖੱਟਿਆ । ਪਰ ਜੇ ਇਹ ਗੱਲ ਹੁੰਦੀ ਤਾਂ ਇਸ ਵਿਚ ਭਾਜਪਾ ਦੀ ਜਿੱਤ ਹੋਣੀ ਸੀ ਕਿਉਂਕਿ ਕੇਂਦਰ ਸਰਕਾਰ, ਜੋ ਕਿ ਭਾਜਪਾ ਦੀ ਹੈ, ਨੇ ਇਸ ਵਿਚ ਪੂਰੀ ਤਰ੍ਹਾਂ ਪੰਜਾਬ ਸਰਕਾਰ ਦੀ ਮਦਦ ਕੀਤੀ ਸੀ । ਪਰ ਭਾਜਪਾ ਤਾਂ ਚੌਥੇ ਨੰਬਰ ਤੇ ਰਹੀ ਸੀ ਜਲੰਧਰ ਦੀਆਂ ਜਿਮਣੀ ਚੋਣਾਂ ਦੇ ਵਿਚ ਅਤੇ ਉਨ੍ਹਾਂ ਦੀਆਂ ਵੋਟਾਂ ਜਿੱਤਣ ਵਾਲੇ ਤੋਂ ਅੱਧੀਆਂ ਵੀ ਨਹੀਂ ਸੀ । ਪਰ, ਹਾਂ, ਇਹ ਵੀ ਦੇਖਣ ਵਾਲੀ ਗੱਲ ਹੈ ਕਿ ਭਾਜਪਾ ਨੇ ਪਹਿਲੀ ਵਾਰ ਆਪਣਾ ਇਕੱਲਾ ਉਮੀਦਵਾਰ ਖੜਾ ਕੀਤਾ ਸੀ ਤੇ ਉਹ 15% ਵੋਟਾਂ ਲੈਣ ਵਿਚ ਸਫ਼ਲ ਹੋਇਆ । ਪਰ ਕੀ ਅਜਿਹਾ ਕਿਹਾ ਜਾ ਸਕਦਾ ਹੈ ਕਿ ਜਿਵੇਂ 1984 ਦੀਆਂ ਚੋਣਾਂ ਵੇਲੇ ਇੰਦਰਾ ਗਾਂਧੀ ਸਰਕਾਰ ਵੱਲੋਂ ਦਰਬਾਰ ਸਾਹਿਬ ਤੇ ਹਮਲਾ ਕਰਾ ਕੇ ਆਪਣੀ ਜਿੱਤ ਪੱਕੀ ਕੀਤੀ ਗਈ ਸੀ, ਉਸੇ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਫੜ੍ਹ ਕੇ, ਸਿੱਖਾਂ ਦੇ ਿਲਾਫ਼ ਬਿਰਤਾਂਤ ਸਿਰਜ ਕੇ, ਆਪ ਸਰਕਾਰ ਨੇ ਵੀ ਉਵੇਂ ਹੀ ਕੀਤਾ ਹੈ ?

ਸ਼ਾਇਦ ਹੋ ਸਕਦਾ ਹੈ ।

ਪਰ ਇਕ ਗੱਲ ਪੱਕੀ ਹੈ, ਜਿਸ ਤਰ੍ਹਾਂ ਦੀ ਹਵਾ ਪੰਜਾਬ 2022 ਚੋਣਾਂ ਵੇਲੇ ਸੀ ਆਪ ਵੱਲ, ਉਹ ਉਵੇਂ ਨਹੀਂ ਰਹੀ । ਇਹ ਥਾਂ-ਥਾਂ ਪ੍ਰਦਰਸ਼ਨ ਵਿਚ ਦੇਖਿਆ ਜਾ ਸਕਦਾ ਹੈ । ਆਉਣ ਵਾਲੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਹੀ ਦੱਸਣਗੀਆਂ ਕਿ ਇਸ ਵਿਰੋਧ ਦਾ ਵੋਟਾਂ ਤੇ ਕਿੰਨਾ ਕੁ ਅਸਰ ਪੈਂਦਾ ਹੈ ।

Saturday, March 18, 2023

Where is Amritpal Singh?

Six to eight districts’ police are out in Punjab to arrest Amritpal Singh. 78 of his associates have been arrested and their (licensed?) weapons have been seized. Since yesterday afternoon the news of Amritpal Singh’s arrest have been relayed. Some even said where he’d be taken next. But the police confirmed – and till the London early morning of March 19th – they were still looking out for Amritpal Singh. It’s a massive crackdown, including the Punjab Police as well as the Rapid Police Force and CRPF, the latter being called in Punjab on the context of looking over the annual celebrations of the Sikh festival Hola Mohalla; the same seems to be used to capture Amritpal Singh now.

The national media – Hindi and English – spread venom the whole day about WPD (Waris Punjab De) organization, whose leader is Amritpal Singh, and its leader. Even some of the Punjabi news channels owned by the big media houses used the time and the situation to garner some views by relaying the enraging comments on him and his demands. Throughout the day the social media was busy portraying him as if he’s a terrorist or declared war against the Indian State. Nobody talked about the Khalsa Vaheer, druggies he’s taking care of, his message to leave the drugs and connect with Sikhi, and his openness to sit together and discuss everything, including Khalistan, because that’s not the part of the propaganda. People outside of Punjab – the non-Sikhs mainly – know the situation and events based on what the national media speak of, which has never been in the favour of Sikhs and Punjab.

One of these big media houses’ Punjabi channel showed a journalist who said Amritpal Singh should have surrendered as he’s very witty and gritty in his speeches, he should not have ‘run’, etc. The major question which the official story tellers leave behind is: if the police were going to arrest him for so and so reasons, they should have gone to him with an arrest warrant, or maybe summoned him to the local police station, why were there thousands of police officers and central forces to capture him? He is chased as if he called for a genocide or did so. Those who have genocidal instincts and speaking of repeating 1984 are roaming free.

When a gangster (Lawrence Bishnoi) gave two interviews from the jail with a mobile phone, nothing made the police lose their wits. Now think of Jagtar Singh Hawara giving the same and the reaction of Punjab Police. When the charred bodies of two men were found in Haryana, how many prime time debates have you seen airing? When a Hindu Mahapanchayat, which consists the members of Bajrang Dal and VHP, said the police can come on their legs to arrest Monu Manesar but won’t go back on their legs, for how many days the news was relayed about their comments on police? How many companies of CRPF and RPF were called in? Now think how the Indian nationalists would’ve lost their wits if Amritpal Singh had said the same. Think how the national media would have reacted if the charred bodies were found in Punjab. This is how the narrative is set. This is how the focus is shifted. This is how some people don’t have any crackdown for their speeches and actions because they are privileged and part of the majority.

With all this, one important question remains: Where is Amritpal Singh? Police have said they’ve not captured him. I don’t know how truthful that statement is. Before the abrogation of Article 370 in 2019, the Hindu pilgrims were asked to leave the Kashmir Valley because of the ‘terror threats’, and the heavy force was deployed. What happened next is history. What I’m saying is police can lie for their operations. It is hard to understand after deploying thousands of men in Punjab, they aren’t able to apprehend Amritpal Singh; it only shows he’s better than what the police thought.

Some Sikhs have shown apprehensions that he has already been captured and tried to be sent outside of Punjab. Some even feared his extrajudicial killing by the police, which the history shows they will do if they get orders from the top. We have seen this happening when thousands of Sikhs were killed in the name of terrorism in 1980s and 1990s in Punjab, India.

Mobile internet services and SMS are suspended in Punjab, but broadbands are working fine. If Amritpal Singh is still out there, at least we should get a confirmation on him being alive and safe. I believe he’s not in a car anymore. He might have taken refuge at someone’s house. If not, he soon should do to let people know about his safety.

Initially, I believed the manhunt was due to the G20 Summit in India, Amritsar being a key centre to that, and the Khalsa Vaheer that was supposed to start. But that really would be stupid because the Punjab Police should be aware of the reactions of Sikhs if they go behind the man who has a huge following and has become their inspiration. We have seen it in the Ajnala incident. Now when the police are saying they haven’t captured him, and there is no knowing of Amritpal Singh, the Sikhs would be storming the streets to protest. The AAP supporters and Sangh members are busy in name-calling and asking for his killing by the police. They can never be friends of the Punjab. Bhagwant Mann and AAP should also know that this will be remembered by the Sikhs. Like the Kotakpura firing is a blot to the Badal Family, similarly the same fate will follow AAP.

If something happens to Amritpal Singh, the situation will really go out of hands. The Police and AAP government will be directly responsible for that. The easiest way should have been to call him to the police station.

This witch-hunt may turn out to be the biggest mistake of the decade.

Sunday, February 26, 2023

ਭਾਈ ਅੰਮ੍ਰਿਤਪਾਲ ਸਿੰਘ, ਮੀਡੀਆ, ਅਤੇ ਅਜਨਾਲੇ ਦੀ ਘਟਨਾ

ਭਾਈ ਅੰਮ੍ਰਿਤਪਾਲ ਸਿੰਘ ਹੋਣਾ ਵੱਲੋਂ ਅਜਨਾਲੇ ਦੇ ਪੁਲਿਸ ਥਾਣੇ ਅੱਗੇ ਆਪਣੇ ਸਾਥੀਆਂ ਅਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਆਪਣੇ ਇਕ ਸਾਥੀ ਦੀ ਰਿਹਾਈ ਦੀ ਮੰਗ ਕੀਤੀ ਗਈ । ਨਾਲ ਆਏ ਕੁਝ ਸਮਰਥਕ ਪੁਲਿਸ ਵੱਲੋਂ ਲਾਏ ਗਏ ਬੈਰੀਕੇਟ ਤੋੜ ਕੇ ਅੱਗੇ ਵਧੇ । ਇਹ ਸਾਰੀ ਘਟਨਾ ਨੂੰ ਪੰਜਾਬ ਤੋਂ ਬਾਹਰ ਬੈਠੀਆਂ ਧਿਰਾਂ ਵੱਲੋਂ ਇਸ ਤਰੀਕੇ ਨਾਲ ਦੇਖਿਆ ਜਾ ਰਿਹਾ ਹੈ ਜਿਵੇਂ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਨੇ ਖਾਲਿਸਤਾਨ ਲਈ ਸਰਕਾਰ ਵਿਰੁੱਧ ਹਥਿਆਰਬੰਦ ਸੰਘਰਸ਼ ਸ਼ੁਰੂ ਕਰ ਦਿੱਤਾ ਹੋਵੇ । ਵੈਸੇ ਵੀ ਜੇਕਰ 1984 ਅਤੇ ਬਾਅਦ ਦੀ ਗੱਲ ਵੀ ਕਰੀਏ ਤਾਂ ਉਦੋਂ ਵੀ ਪੰਜਾਬ ਤੋਂ ਬਾਹਰ ਬੈਠੇ ਮੀਡੀਏ ਦਾ ਕੋਈ ਚੰਗਾ ਪੱਖ ਨਹੀਂ ਸੀ ।

ਪਰ ਹੁਣ ਤੇ ਪਹਿਲਾਂ ਦੀ ਗੱਲ ਵਿਚ ਬਹੁਤ ਫ਼ਰਕ ਹੈ । ਹੁਣ ਪੰਜਾਬ ਦੇ ਵਿਚ ਹੀ ਬਹੁਤੇ ਬਰਾਂ ਦੇਣ ਵਾਲੇ ਖਾਤੇ ਬਣ ਗਏ ਨੇ, ਤੇ ਉਹ ਬਰੀਕ ਤੋਂ ਬਰੀਕ ਗੱਲ ਦੀ ਬਰ ਦਿੰਦੇ ਨੇ । ਹੁਣ ਤੱਕ ਤਾਂ ਬਹੁਤ ਸਾਰੀਆਂ ਇੰਟਰਵਿਊ ਵੀ ਕਰ ਚੁੱਕੇ ਨੇ ਭਾਈ ਅੰਮ੍ਰਿਤਪਾਲ ਸਿੰਘ ਹੋਣੀ, ਅਤੇ ਰਾਸ਼ਟਰੀ ਮੀਡੀਏ ਨੂੰ ਵੀ ਆ ਕੇ ਗੱਲ ਕਰਨ ਦਾ ਸੱਦਾ ਦਿੱਤਾ । ਅਤੇ ਇੰਡੀਆ ਟੀ.ਵੀ ਵਾਲਿਆਂ ਦੀ ਇਕ ਵੀਡੀਉ ਵੀ ਦੇਖਣ ਵਿਚ ਆਈ ਉਨ੍ਹਾਂ ਦੇ ਨਾਲ (and that’s lit, dude. You should watch it. You won’t find even the Indian politicians with that clear enunciation and thoughts!) । ਇਸ ਨਾਲ ਇਹ ਫ਼ਾਇਦਾ ਹੋਇਆ ਕਿ ਸਿੱਖਾਂ ਨੂੰ ਬਾਹਰਲੇ ਬਰਾਂ ਵਾਲੇ ਚੈੱਨਲ ਨਹੀਂ ਦੇਖਣੇ ਪੈ ਰਹੇ । ਨਾਲੇ ਜੋ ਸਿੱਖਾਂ ਨਾਲ ਧੱਕੇ ਹੋਏ ਉਸ ਸਮੇਂ ਦੇ ਵਿਚ ਉਹ ਵੀ ਬਾਹਰ ਨਿਕਲ ਕੇ ਸਾਹਮਣੇ ਆ ਰਹੇ ਨੇ । ਸੋ ਸਿਰਫ਼ ਇਸ ਨਾਲ ਸਿੱਖਾਂ ਦੀ ਸਹਿਮਤੀ ਨਹੀਂ ਬਣਨੀ ਕਿ ਜੇਕਰ ਕਿਸੇ ਗ਼ੈਰ-ਪੰਜਾਬੀ ਬਰਾਂ ਵਾਲੇ ਨੇ ਕੁਝ ਦਿਖਾ ਤਾ ਤਾਂ ਉਹ ਸੱਚ ਸਮਝ ਲਿਆ ਜਾਵੇਗਾ । ਇਹ ਉਨ੍ਹਾਂ ਲੋਕਾਂ ਲਈ ਸੱਚ ਜ਼ਰੂਰ ਹੋ ਸਕਦਾ ਜੋ ਪੰਜਾਬ ਤੋਂ ਬਾਹਰ ਰਹਿੰਦੇ ਹੋਣ ।

ਸਹੀ ਮਾਇਣੇ ਦੇ ਵਿਚ ਪੱਤਰਕਾਰੀ ਉਹ ਹੈ ਜੋ ਪਹਿਲਾਂ ਤੱਥ ਦੱਸੇ ਫਿਰ ਬਿਰਤਾਂਤ ਸਿਰਜੇ, ਪਰ ਗ਼ੈਰ-ਪੰਜਾਬੀ ਪੱਤਰਕਾਰ ਜ਼ਿਆਦਾਤਰ ਪਹਿਲਾਂ ਬਿਰਤਾਂਤ ਸਿਰਜਦੇ ਨੇ ਫਿਰ ਤੱਥ ਦਿਖਾਉਂਦੇ ਨੇ ਤਾਂ ਜੋ ਤੱਥ ਬਿਰਤਾਂਤ ਸਿਰਜਦੇ ਦਿੱਖਣ । ਤੁਸੀਂ ਆਮ ਕਰਕੇ ਦੇਖਿਆ ਹੋਵੇਗਾ ਕਿ ਜੂਨ ਦੇ ਮਹੀਨੇ ਤਕਰੀਬਨ ਹਰ ਇਕ ਗ਼ੈਰ-ਪੰਜਾਬੀ ਚੈੱਨਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਦੱਸੇਗਾ ਕਿ ਕਿਵੇਂ ਉਹ ਖਾਲਿਸਤਾਨ ਦੀ ਮੰਗ ਕਰ ਰਹੇ ਸੀ, ਜਦਕਿ ਉਨ੍ਹਾਂ ਨੇ ਕਦੇ ਵੀ ਖਾਲਿਸਤਾਨ ਦੀ ਮੰਗ ਨਹੀਂ ਕੀਤੀ, ਪਰ ਇਹ ਕਿਹਾ ਕਿ ਜੇ ਮਿਲਿਆ ਤਾਂ ਲਵਾਂਗੇ ਅਤੇ ਲਵਾਂਗੇ ਵੀ ਜਿੰਦੇ ਫ਼ੀਸਦੀ ਸਿੱਖਾਂ ਦੇ ਸਿਰ ਲੱਗੇ ਨੇ ਭਾਰਤ ਦੀ ਅਜ਼ਾਦੀ ਦੇ ਵਿਚ ਓਨੀ ਜ਼ਮੀਨ, ਕੱਲਾ ਪੰਜਾਬ ਨਹੀਂ, ਪਰ ਸੱਚ ਇਹ ਵੀ ਆ ਕਿ ਉਨ੍ਹਾਂ ਕਿਹਾ ਸੀ ਕਿ ਜੇਕਰ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਤਾਂ ਸੰਸਾਰ ਵਿਚ ਮਿਸਾਲ ਬਣੇਗੀ ਕਿ ਖਾਲਿਸਤਾਨ ਬਣਿਆ । ਅਤੇ ਇਸੇ ਤਰ੍ਹਾਂ ਅਕਤੂਬਰ ਦੇ ਅਖੀਰਲੇ ਦਿਨ ਇੰਦਰਾ ਗਾਂਧੀ ਬਾਰੇ ਦੱਸਿਆ ਜਾਵੇਗਾ । ਜੇਕਰ ਸਹੀ ਮਾਇਣੇ ਦੇ ਵਿਚ ਇਹ ਪੱਤਰਕਾਰ ਪੰਜਾਬ ਅਤੇ ਸਿੱਖਾਂ ਦੇ ਹਿਤੈਸ਼ੀ ਹੁੰਦੇ ਤਾਂ ਭਾਈ ਜਸਵੰਤ ਸਿੰਘ ਖਾਲੜਾ ਬਾਰੇ ਹਰ ਸਾਲ ਜ਼ਰੂਰ ਦਿਖਾਉਂਦੇ । ਜਸਟਿਸ ਅਜੀਤ ਸਿੰਘ ਬੈਂਸ ਬਾਰੇ ਜ਼ਰੂਰ ਦੱਸਦੇ । ਜਿੰਨੇ ਵੀ ਹੁਣ ਦੇ ਸਮੇਂ ਦੇ ਵਿਚ ਝੂਠੇ ਪੁਲਿਸ ਮੁਕਾਬਲਿਆਂ ਦੇ ਅਦਾਲਤ ਦੇ ਵਿਚ ਮੁਕੱਦਮੇ ਚਲੇ ਨੇ ਅਤੇ ਸਜਾਵਾਂ ਹੋਈਆਂ ਨੇ, ਉਸ ਬਾਰੇ ਵੀ ਲੰਮੀਆਂ ਬਹਿਸਾਂ ਹੁੰਦੀਆਂ । ਪਰ ਅਜਿਹਾ ਹੁੰਦਾ ਨਹੀਂ ਹੈ ।

ਇਹ ਸਾਰਾ ਵਰਤਾਰਾ ਇਹ ਵੀ ਸਾਬਤ ਕਰਦਾ ਹੈ ਕਿ 1980 ਦੇ ਦਹਾਕਿਆਂ ਦੇ ਵਿਚ ਪੱਤਰਕਾਰੀ ਕਿੰਨੀ ਹੇਠਲੇ ਪੱਧਰ ਤੇ ਹੋਵੇਗੀ । ਇਹ ਲੋਕ ਭਾਈ ਅੰਮ੍ਰਿਤਪਾਲ ਸਿੰਘ ਦੇ ਖਾਲਿਸਤਾਨ ਨਾਲ ਸੰਬੰਧਤ ਗੱਲਾਂ ਨੂੰ ਵੱਧ-ਚੜ੍ਹਾ ਕੇ ਦਿਖਾਉਣਗੇ, ਪਰ ਇਹ ਨਹੀਂ ਦੱਸਣਗੇ ਕਿ ਉਹ ਥਾਂ-ਥਾਂ ਅਮ੍ਰਿਤ ਸੰਚਾਰ ਦੀਆਂ ਗੱਲਾਂ ਕਰਦਾ ਹੈ, ਉਹ ਨਸ਼ਿਆਂ ਦੇ ਵਿਰੁੱਧ ਅਵਾਜ਼ ਉਠਾ ਰਿਹਾ ਹੈ, ਕਿਉਂਕਿ ਇਹ ਉਨ੍ਹਾਂ ਦਾ ਮਕਸਦ ਨਹੀਂ ਹੈ, ਇਸ ਨਾਲ ਉਹ ਬਿਰਤਾਂਤ ਨਹੀਂ ਸਿਰਜਿਆ ਜਾ ਸਕਦਾ ਜੋ ਉਹ ਚਾਹੁੰਦੇ ਨੇ ।

ਅਜਨਾਲੇ ਵਿਖੇ ਹੋਈ ਘਟਨਾ ਨੂੰ ਸਭ ਨੇ ਦਿਖਾਇਆ । ਅਤੇ ਸਭ ਨੇ ਦੇਖਿਆ ਵੀ । ਗੱਲ ਇੰਝ ਹੋਈ ਕਿ ਕਿਸੇ ਬੰਦੇ ਨੇ ਇਹ ਕਹਿ ਦਿੱਤਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੇ ਉਸਨੂੰ ਕੁੱਟ ਦਿੱਤਾ । ਪਰ ਭਾਈ ਅੰਮ੍ਰਿਤਪਾਲ ਸਿੰਘ ਨੇ ਇਹ ਕਿਹਾ ਕਿ ਉਸ ਬੰਦੇ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ, ਇਸ ਲਈ ਉਨ੍ਹਾਂ ਤੇ ਕੀਤੀ ਗਈ ਐਫ਼.ਆਈ.ਆਰ ਸਹੀ ਨਹੀਂ ਹੈ । ਖ਼ੈਰ ਭਾਈ ਅੰਮ੍ਰਿਤਪਾਲ ਸਿੰਘ ਦੇ ਜੱਥੇ ਦਾ ਜੋ ਸਿੰਘ ਫੜਿਆ ਗਿਆ ਸੀ ਪੁਲਿਸ ਵੱਲੋਂ ਉਹ ਛੱਡ ਦਿੱਤਾ ।

ਪਰ ਮੈਨੂੰ ਇਹ ਲੱਗਦਾ ਕਿ ਜੇਕਰ ਪ੍ਰਦਰਸ਼ਨ ਕਰਨਾ ਸੀ ਤਾਂ ਉਹ ਪੁਲਿਸ ਥਾਣੇ ਦੇ ਬਾਹਰ ਬਹਿ ਕੇ ਕਰਦੇ ਅਤੇ ਭਾਈ ਸਾਹਿਬ ਆਪ ਅਤੇ ਉਨ੍ਹਾਂ ਦੇ ਕੁਝ ਸਾਥੀ ਅੰਦਰ ਜਾ ਕੇ ਗੱਲ ਕਰਦੇ । ਜੋ ਬੈਰੀਕੇਟ ਤੋੜ ਕੇ ਉਨ੍ਹਾਂ ਦੇ ਸਮਰਥਕ ਥਾਣੇ ਵੱਲ ਅੱਗੇ ਵਧੇ ਉਹ ਠੀਕ ਨਹੀਂ ਲੱਗਦਾ । ਹਾਲਾਂਕਿ ਸਮਰਥਕਾਂ ਨੇ ਕੋਈ ਥਾਣੇ ਦੀ ਭੰਨ-ਤੋੜ ਨਹੀਂ ਕੀਤੀ । ਅਤੇ ਅੰਦਰ ਸਿਰਫ਼ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਕੁਝ ਸਾਥੀ ਗਏ । ਉਨ੍ਹਾਂ ਦੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਉਨ੍ਹਾਂ ਵੱਲੋਂ ਕੋਈ ਵੀ ਸ਼ੁਰੂਆਤ ਨਾ ਹੋਵੇ ਕਿਉਂਕਿ ਸਰਕਾਰ ਤਾਂ ਬੈਠੀ ਹੈ ਕੁਝ ਵੀ ਕਰਨ ਨੂੰ । ਬਾਕੀ ਇਹ ਵੀ ਹੈ ਕਿ ਉਨ੍ਹਾਂ ਦੇ ਖ਼ਿਲਾਫ਼ ਬੋਲਣ ਵਾਲੇ – ਢੱਡਰੀ, ਧੂੰਦੇ, ਅਤੇ ਸਰਕਾਰੀ ਦਲਾਲਾਂ ਸਮੇਤ – ਜੋ ਮਰਜ਼ੀ ਬੋਲੀ ਜਾਣ ਉਨ੍ਹਾਂ ਨੂੰ ਪਰਵਾਹ ਨਹੀਂ ਕਰਨੀ ਚਾਹੀਦੀ । ਜ਼ਿਆਦਾ ਤੋਂ ਜ਼ਿਆਦਾ ਲੋਕ ਸਿੱਖੀ ਵਾਲੇ ਪਾਸੇ ਆਉਣ, ਗੁਰੂ-ਗੁਰੂ ਜਪਣ, ਇਹੀ ਜੀਵਣ ਹੋਣਾ ਚਾਹੀਦਾ ਹੈ ।

Friday, January 27, 2023

ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਅਤੇ ਸਿੰਧੀ ਲੋਕ

ਪਿਛੇ ਜੇ ਇੰਦੌਰ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਿੰਧੀ ਸਮਾਜ ਦੇ ਲੋਕਾਂ ਕੋਲੋਂ ਵਾਪਿਸ ਲਏ ਗਏ ਸਨ । ਇਸ ਨਾਲ ਕਈ ਤਰ੍ਹਾਂ ਦੇ ਲੋਕਾਂ ਦੀਆਂ ਤਕਰੀਰਾਂ ਆਈਆਂ । ਕਈਆਂ ਨੇ ਇਸਨੂੰ ਮੰਦਭਾਗਾ ਕਿਹਾ, ਅਤੇ ਕਈ ਇਸਨੂੰ ਚੰਗਾ ਠਹਿਰਾਉਂਦੇ ਰਹੇ । ਪਰ ਇਕ ਾਸ ਗੱਲ ਜੋ ਬਹੁਤੇ ਨਹੀਂ ਕਰਕੇ ਗਏ ਉਹ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ । ਅਜਿਹੇ ਬਹੁਤ ਸਾਰੇ ਭਾਈਚਾਰੇ ਜਾਂ ਧਰਮ ਨੇ ਜੋ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਨੇ, ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਨੇ, ਪਰ ਇਸ ਮੰਨਣ ਦੇ ਨਾਲ-ਨਾਲ ਗੁਰੂ ਸਾਹਿਬ ਦਾ ਸਤਿਕਾਰ ਬਹੁਤ ਮਾਇਨੇ ਰੱਖਦਾ ।

ਮੈਨੂੰ ਯਾਦ ਹੈ ਕਿ ਬਹੁਤੇ ਲੋਕਾਂ ਦਾ ਇਹ ਪ੍ਰਸ਼ਨ ਹੁੰਦਾ ਹੈ ਕਿ ਜੇਕਰ ਹਿੰਦੂ ਗੁਰਦੁਆਰੇ ਜਾ ਸਕਦੇ ਹਨ, ਤਾਂ ਸਿੱਖ ਮੰਦਰ ਕਿਉਂ ਨਹੀਂ ਕਰਦੇ । ਇਹ ਆਮ ਹੀ ਕਿਹਾ ਜਾਂਦਾ ਹੈ । ਜਾਂ ਫਿਰ ਜਦੋਂ ਮੈਂ ਕੁਝ ਲੇਖ ਲਿਖੇ ਤਾਂ ਕਿਸੇ ਨੇ ਆਪਣੀ ਟਿੱਪਣੀ ਕੀਤੀ ਕਿ ਜੇਕਰ ਤੁਸੀਂ ਸਿੱਖਾਂ ਨੂੰ ਹਿੰਦੂਆਂ ਤੋਂ ਵੱਖਰਾ ਮੰਨਦੇ ਹੋ, ਜਾਂ ਅਵਤਾਰਾਂ ਵਿਚ ਵਿਸ਼ਵਾਸ ਨਹੀਂ ਕਰਦੇ, ਤਾਂ ਕੀ ਅਸੀਂ ਵੀ ਫਿਰ ਘਰ ਵਿਚੋਂ ਗੁਰੂ ਸਾਹਿਬਾਨਾਂ ਦੀਆਂ ਲੱਗੀਆਂ ਤਸਵੀਰਾਂ ਉਤਾਰ ਦਈਏ ? ਜਾਂ ਗੁਰਦੁਆਰੇ ਜਾਣਾ ਬੰਦ ਕਰ ਦਈਏ ?

ਅਜਿਹਾ ਉਨ੍ਹਾਂ ਨੂੰ ਕਿਸੇ ਨੇ ਨਹੀਂ ਕਿਹਾ । ਗੁਰੂ-ਘਰ ਤਾਂ ਸਭ ਲਈ ਹੀ ਖੁੱਲ੍ਹਾ ਹੈ । ਕੋਈ ਵੀ ਆ ਸਕਦਾ ਹੈ, ਗੁਰਬਾਣੀ ਦਾ ਅਨੰਦ ਮਾਣ ਸਕਦਾ ਹੈ, ਲੰਗਰ ਛੱਕ ਸਕਦਾ ਹੈ, ਉਸ ਨਾਲ ਕੋਈ ਵੀ ਵਿਤਕਰਾ ਨਹੀਂ ਹੈ । ਪਰ ਇਸਦਾ ਇਹ ਮਤਲਬ ਨਹੀਂ ਕਿ ਸਿੱਖ ਅਵਤਾਰ-ਪੂਜਕ ਹੋ ਜਾਣ । ਸਿੱਖਾਂ ਨੂੰ ਕਿਸੇ ਧਰਮ ਨਾਲ ਨਫ਼ਰਤ ਨਹੀਂ ਹੈ । ਸਿੱਖ ਕਿਸੇ ਵੀ ਧਰਮ ਦੇ ਲੋਕਾਂ ਨੂੰ ਇਹ ਨਹੀਂ ਕਹਿੰਦੇ ਫਿਰਦੇ ਕਿ ਭਾਈ ਵਾਹਿਗੁਰੂ ਦਾ ਨਾਂ ਲਵੋ, ਅਵਤਾਰਵਾਦ ਛੱਡੋ, ਤੀਰਥ ਛੱਡੋ, ਸ਼ਰਾਧ ਛੱਡੋ, ਪੰਜ ਨਮਾਜਾਂ ਛੱਡੋ, ਮੱਕੇ ਜਾਣਾ ਛੱਡੋ, ਪਾਖੰਡ ਛੱਡੋ, ਇਤਿਆਦਿ । ਪਰ ਪਤਾ ਨਹੀਂ ਕਿਉਂ ਲੋਕ ਸਿੱਖਾਂ ਨੂੰ ਸਭ ਕੁਝ ਆਪਣੇ ਧਰਮ ਵਾਲਾ ਕਰਣ ਨੂੰ ਕਹਿੰਦੇ ਨੇ । ਪਤਾ ਨਹੀਂ ਕਿਉਂ ਉਹ ਸਿੱਖੀ ਨੂੰ ਆਪਣੇ ਧਰਮ ਦੇ ਅਨੁਸਾਰੀ ਹੋ ਕੇ ਦੇਖਦੇ ਨੇ । ਇਹ ਤਾਂ ਉਹ ਹੀ ਦੱਸ ਸਕਦੇ ਨੇ । ਕਿਸੇ ਵੀ ਲੋਕਤੰਤਰ ਵਿਚ ਸਿੱਖਾਂ ਨੂੰ ਆਪਣੇ ਧਰਮ ਵਿਚ ਰਹਿਣ ਦਾ ਹੱਕ ਹੈ । ਪਰ ਜੇਕਰ ਕੋਈ ਬਹੁ-ਸੰਖਿਆ ਕਹੇ ਕਿ ਤੁਸੀਂ ਆਪਣੇ ਧਰਮ ਨੂੰ ਸਾਡੇ ਧਰਮ ਵਾਂਗੂੰ ਢਾਲੋ ਤਾਂ ਇਹ ਅਤਿਆਚਾਰ ਤੋਂ ਘੱਟ ਨਹੀਂ ਹੈ ।

 

ਦੋ ਵਿਚਾਰਧਾਰਾਵਾਂ

ਪੰਜਾਬੀਆਂ ਵੱਲੋਂ ਇਹ ਆਮ ਹੀ ਕਿਹਾ ਜਾਂਦਾ ਹੈ ਕਿ ਉਹ ਮੰਦਰਾਂ ਦੇ ਵਿਚ ਵੀ ਜਾਂਦੇ ਨੇ ਅਤੇ ਗੁਰਦੁਆਰਿਆਂ ਵਿਚ ਵੀ । ਉਹ ਇਹ ਵੀ ਕਹਿੰਦੇ ਨੇ ਕਿ ਉਹ ਦੋਨਾਂ ਧਰਮਾਂ ਨੂੰ ਮੰਨਦੇ ਨੇ । ਮੈਂ ਇਹ ਪਹਿਲਾਂ ਵੀ ਲਿਖਿਆ ਸੀ ਕਿ ਤੁਸੀਂ ਕਦੇ ਵੀ ਦੋ ਧਰਮਾਂ ਨੂੰ ਨਹੀਂ ਮੰਨ ਸਕਦੇ, ਾਸ ਕਰ ਜੇਕਰ ਦੋਨੋਂ ਵਿਚਾਰਧਾਰਾਵਾਂ ਅਲੱਗ-ਅਲੱਗ ਹੋਣ । ਜੇਕਰ ਇਕ ਧਰਮ ਕਹੇ ਕਿ ਤੁਸੀਂ ਕੋਈ ਕੰਮ ਕਰਨਾ ਹੈ ਅਤੇ ਦੂਜਾ ਕਹੇ ਕਿ ਨਹੀਂ, ਤਾਂ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਉਹ ਕੰਮ ਕਰਦੇ ਵੀ ਹੋ ਅਤੇ ਨਹੀਂ ਵੀ । ਕਹਿਣਾ ਕੀ ਚਾਹੀਦਾ ਹੈ ਕਿ ਤੁਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋ, ਤੁਸੀਂ ਕਿਸੇ ਦੇ ਧਰਮ ਨੂੰ ਬੁਰਾ-ਭਲਾ ਨਹੀਂ ਕਹਿੰਦੇ, ਪਰ ਇੰਝ ਕਰਨ ਦੀ ਬਜਾਇ ਲੋਕ ਦੋ ਧਰਮ ਮੰਨਣ ਦੀ ਗੱਲ ਕਰਦੇ ਨੇ ।

ਮੈਂ ਤੁਹਾਨੂੰ ਇਕ ਅਜਿਹੇ ਬੰਦੇ ਦੀ ਗੱਲ ਦੱਸਦਾ ਹਾਂ ਜੋ ਇਹ ਸਮਝ ਗਿਆ ਸੀ । ਉਸ ਦਾ ਬਾਪ ਇਕ ਹਿੰਦੂ ਪਰਿਵਾਰ ਵਿਚੋਂ ਸੀ ਅਤੇ ਉਸਦੀ ਮਾਤਾ ਸਿੱਖ ਪਰਿਵਾਰ ਵਿਚੋਂ । ਉਸਦੀ ਮਾਤਾ ਬਾਣੀ ਵੀ ਪੜ੍ਹਦੀ ਸੀ । ਉਸਨੇ ਕਿਹਾ ਕਿ ਉਹ ਛੋਟੀ ਉਮਰੇ ਹੀ ਸਮਝ ਗਿਆ ਸੀ ਕਿ ਦੋ ਧਰਮਾਂ ਉਤੇ ਕਦੇ ਵੀ ਨਹੀਂ ਚਲਿਆ ਜਾ ਸਕਦਾ, ਇਸ ਲਈ ਉਸਨੇ ਆਪਣੀ ਝੁਕਾਅ ਸਿੱਖੀ ਵਾਲੇ ਪਾਸੇ ਕਰ ਲਿਆ, ਭਾਵ ਕਿ ਉਹ ਗੁਰਦੁਆਰੇ ਜਾਂਦਾ ਸੀ । ਪਰ ਉਸਦਾ ਚਿਹਰਾ ਘੋਨ-ਮੋਨ ਸੀ । ਉਹ ਇਹ ਗੱਲ ਸਮਝ ਗਿਆ ਸੀ ਕਿ ਦੋ ਕਿਸ਼ਤੀਆਂ ਵਿਚ ਇਕੋ ਸਮੇਂ ਤੇ ਨਹੀਂ ਚਲਿਆ ਜਾ ਸਕਦਾ, ਕਿਉਂਕਿ ਡੁੱਬਣ ਦਾ ਤਰਾ ਹੈ । ਇਹੀ ਗੱਲ ਲੋਕਾਂ ਨੂੰ ਸਮਝਣੀ ਚਾਹੀਦੀ ਹੈ । ਉਹ ਕਦੇ ਵੀ ਦੋ ਧਰਮਾਂ ਨੂੰ ਨਹੀਂ ਮੰਨ ਸਕਦੇ, ਪਰ ਸਤਿਕਾਰ ਜ਼ਰੂਰ ਕਰ ਸਕਦੇ ਨੇ । ਉਹ ਮੰਦਰਾਂ ਦੇ ਵਿਚ ਭਜਨ ਗਾ ਸਕਦੇ ਨੇ, ਗੁਰਦੁਆਰਿਆਂ ਵਿਚ ਆ ਕੇ ਬਾਣੀ ਪੜ੍ਹ ਸਕਦੇ ਨੇ ।

ਪਰ ਕਿਤੇ ਨਾ ਕਿਤੇ ਹੌਲੀ-ਹੌਲੀ ਜੇਕਰ ਉਨ੍ਹਾਂ ਨੇ ਗੁਰਬਾਣੀ ਮਨ ਲਗਾ ਕੇ ਪੜ੍ਹ ਲਈ ਤਾਂ ਉਨ੍ਹਾਂ ਨੂੰ ਸ਼ਾਇਦ ਉਹ ਅਸੂਲ ਮਿਲ ਜਾਣ ਜੋ ਦੂਜੇ ਧਰਮਾਂ ਦੀ ਵਿਚਾਰਧਾਰਾਵਾਂ ਨੂੰ ਮੰਨਣ ਤੋਂ ਰੋਕਦੇ ਨੇ । ਜੇਕਰ ਬਿਨਾਂ ਸਮਝੇ ਹੀ ਬਾਣੀ ਪੜ੍ਹਦੇ ਰਹੇ, ਫਿਰ ਇਸਦੀ ਸਮਝ ਨਹੀਂ ਲੱਗੇਗੀ । ਜਾਂ ਫਿਰ ਗੁਰਬਾਣੀ ਵਿਚਲੇ ਪਰਮਾਤਮਾ ਦੇ ਨਾਵਾਂ ਨੂੰ ਅਵਤਾਰਾਂ ਨਾਲ ਜੋੜ੍ਹ ਕੇ ਦੇਖਣ ਨਾਲ ਇਸਦੀ ਸਮਝ ਨਹੀਂ ਲੱਗੇਗੀ ।

ਜਿਵੇਂ ਕਿ 19ਵੀਂ ਸਦੀ ਦੇ ਵਿਚ ਹੋਏ ਇਕ ਅੰਗਰੇਜ਼ ਨੇ ਇਹ ਕਿਹਾ ਸੀ ਕਿ ਗੁਰੂ ਨਾਨਕ ਦੇਵ ਜੀ ਕਿਸੇ ਦੇ ਅਸੂਲਾਂ ਦੇ ਿਲਾਫ਼ ਨਹੀਂ ਸੀ ਅਤੇ ਉਹ ਹਿੰਦੂ ਅਤੇ ਮੁਸਲਮਾਨਾਂ ਨੂੰ ਇਕ ਕਰਨਾ ਚਾਹੁੰਦੇ ਸੀ[1] ਪਰ ਜੇਕਰ ਆਪਾਂ ਇਤਿਹਾਸ ਨੂੰ ਫਰੋਲ ਕੇ ਦੇਖੀਏ ਤਾਂ ਪਤਾ ਲੱਗੇਗਾ ਕਿ ਗੁਰੂ ਨਾਨਕ ਦੇਵ ਜੀ ਨੇ ਕਦੇ ਵੀ ਪਾਖੰਡ ਨੂੰ ਸਵੀਕਾਰ ਨਹੀਂ ਕੀਤਾ । ਇਹ ਪਾਖੰਡ ਕਿਸੇ ਸਮੇਂ ਤੇ ਲੋਕਾਂ ਦੇ ਅਸੂਲ ਬਣ ਚੁੱਕੇ ਸੀ, ਜਿਸਦਾ ਕਿ ਗੁਰੂ ਸਾਹਿਬ ਨੇ ਵਿਰੋਧ ਕੀਤਾ । ਸਿਰਫ਼ ਆਪਣੇ ਸ਼ਹਿਰ ਜਾਂ ਦੇਸ਼ ਵਿਚ ਹੀ ਨਹੀਂ ਬਲਕਿ ਦੂਜੇ ਲੋਕਾਂ ਦੇ ਤੀਰਥ ਬਣ ਚੁੱਕੇ ਅਸਥਾਨਾਂ ਤੇ ਜਾ ਕੇ ਗ਼ਲਤ ਨੂੰ ਗ਼ਲਤ ਕਿਹਾ । ਉਹ ਹਿੰਦੂ ਅਤੇ ਮੁਸਲਮਾਨਾਂ ਨੂੰ ਇਕ ਨਵਾਂ ਰਾਹ ਦੇ ਰਹੇ ਸਨ, ਨਾਕਿ ਇਕ ਕਰਨਾ ਚਾਹੁੰਦੇ ਸਨ । ਪਰ ਇਹ ਵੀ ਸੱਚ ਹੈ ਕਿ ਗੁਰੂ ਸਾਹਿਬ ਇਹ ਕਹਿੰਦੇ ਸਨ ਕਿ ਦੋਨਾਂ ਦਾ ਰੱਬ ਇਕ ਹੈ । ਸਿਰਫ਼ ਇਥੇ ਹੀ ਬਸ ਕਰ ਜਾਣਾ ਕਿ ਉਹ ਦੋ ਧਰਮਾਂ ਦਾ ਝਗੜਾ ਤਮ ਕਰਨ ਆਏ ਸਨ ਇਕ ਨਾ-ਇਨਸਾਫੀ ਹੋਵੇਗੀ ।

 

ਸਿੰਧੀ ਲੋਕ ਅਤੇ ਗੁਰੂ ਗ੍ਰੰਥ ਸਾਹਿਬ ਜੀ

ਇਹ ਇਕ ਸੱਚਾਈ ਹੈ ਕਿ ਸਿੰਧੀ ਲੋਕਾਂ ਦਾ ਗੁਰੂ ਨਾਨਕ ਦੇਵ ਜੀ ਦੇ ਵਿਚ ਬਹੁਤ ਵਿਸ਼ਵਾਸ ਹੈ । ਕੀ ਉਹ ਬਾਕੀ ਦੇ ਗੁਰੂ ਸਾਹਿਬਾਨਾਂ ਨੂੰ ਵੀ ਮੰਨਦੇ ਹਨ, ਇਹ ਮੈਂ ਨਹੀਂ ਸੁਣਿਆ । ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਕੋਈ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਮੰਨਦਾ ਹੈ ਤਾਂ ਉਸਨੂੰ ਗੁਰੂ ਅੰਗਦ ਦੇਵ ਜੀ ਨੂੰ ਵੀ ਗੁਰੂ ਮੰਨਣਾ ਪਵੇਗਾ, ਕਿਉਂਕਿ ਗੁਰੂ ਨਾਨਕ ਦੇਵ ਜੀ ਉਨ੍ਹਾਂ ਨੂੰ ਗੁਰੂ ਬਣਾ ਕੇ ਗਏ ਸਨ । ਇਸੇ ਤਰ੍ਹਾਂ ਦਸ ਗੁਰੂ ਸਾਹਿਬਾਨਾਂ ਅਤੇ ਉਨ੍ਹਾਂ ਦੀ ਗੁਰਬਾਣੀ ਨੂੰ ਵੀ ਮੰਨਣਾ ਪਵੇਗਾ । ਪਰ ਸਿੰਧੀਆਂ ਵਿਚ ਅਜਿਹਾ ਨਹੀਂ ਹੈ ।

ਜਿਹੜੇ ਸਿੰਧੀ ਪਰਿਵਾਰਾਂ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਾਪਸ ਲਏ ਗਏ ਨੇ, ਕੀ ਉਹ ਸਿੰਧੀ ਪਰਿਵਾਰ ਗੁਰਮੁਖੀ ਜਾਣਦੇ ਨੇ ? ਜਾਂ ਉਨ੍ਹਾਂ ਕੋਲ ਦੇਵਨਾਗਰੀ ਦੇ ਵਿਚ ਨੇ ਉਹ ਸਰੂਪ ? ਫਿਰ ਕੀ ਉਹ ਉਨ੍ਹਾਂ ਸਰੂਪਾਂ ਤੋਂ ਸ਼ੁਰੂ ਤੋਂ ਲੈ ਕੇ ਅੀਰ ਤੱਕ ਪਾਠ ਕਰਦੇ ਨੇ ਜਾਂ ਫਿਰ ਪ੍ਰਕਾਸ਼ ਕਰਕੇ ਸਿਰਫ਼ ਮੱਥਾ ਟੇਕਦੇ ਨੇ ? ਜੇਕਰ ਉਪ ਪੜ੍ਹਦੇ ਨੇ ਸਾਰੀ ਬਾਣੀ ਫਿਰ ਤਾਂ ਉਨ੍ਹਾਂ ਨੂੰ ਬਹੁਤ ਕੁਝ ਸਮਝ ਲੱਗ ਜਾਣਾ ਸੀ, ਫਿਰ ਤਾਂ ਉਹ ਇਕ ਨਿਰੰਕਾਰ ਦੀ ਭਗਤੀ ਵੱਲ ਹੁੰਦੇ । ਪਰ ਅਜਿਹਾ ਹੈ ਨਹੀਂ । ਪਰ ਇਸ ਨੂੰ ਵੀ ਝੁਠਲਾਇਆ ਨਹੀਂ ਜਾ ਸਕਦਾ ਕਿ ਸਿੰਧੀ ਲੋਕ ਗੁਰੂ ਨਾਨਕ ਦੇਵ ਜੀ ਵਿਚ ਬਹੁਤ ਵਿਸ਼ਵਾਸ ਕਰਦੇ ਨੇ, ਚਾਹੇ ਨਾਲ-ਨਾਲ ਉਹ ਕਿਸੇ ਵੀ ਦੇਵੀ-ਦੇਵਤੇ ਨੂੰ ਮੰਨੀ ਜਾਣ ।

ਪਰ ਕਿਉਂਕਿ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗੁਰੂ ਨੇ, ਇਹ ਵੀ ਦੇਖਣਾ ਪਵੇਗਾ ਕਿ ਕੀ ਗੁਰੂ ਸਾਹਿਬ ਦਾ ਸਤਿਕਾਰ ਹੋ ਰਿਹਾ ਹੈ ਕਿ ਨਹੀਂ । ਕੀ ਗੁਰਬਾਣੀ ਅਨੁਸਾਰ ਉਥੋਂ ਦਾ ਮਾਹੌਲ ਹੈ ਜਾਂ ਨਹੀਂ । ਕੀ ਜੋ ਗੁਰਮਤਿ ਦੀ ਮਰਿਯਾਦਾ ਹੈ ਉਹ ਉਥੇ ਹੈ ਜਾਂ ਨਹੀਂ । ਇਹ ਕਿਵੇਂ ਸਹੀ ਠਹਿਰਾਇਆ ਜਾ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਸ ਜਗ੍ਹਾ ਤੇ ਪ੍ਰਕਾਸ਼ ਹੋਵੇ ਉਥੇ ਹੀ ਦੇਵੀ-ਦੇਵਤੇ ਦੀਆਂ ਮੂਰਤੀਆਂ ਰੱਖੀਆਂ ਜਾਣ । ਜਿਥੇ ਇਕ ਨਿਰੰਕਾਰ ਦੀ ਗੱਲ ਹੋਣੀ ਸੀ, ਉਥੇ ਅਵਤਾਰਵਾਦ ਦਾ ਜ਼ੋਰ ਹੈ । ਠੀਕ ਹੈ ਕਿ ਸਿੰਧੀ ਲੋਕਾਂ ਦਾ ਗੁਰੂ ਸਾਹਿਬ ਵਿਚ ਵਿਸ਼ਵਾਸ ਹੈ, ਪਰ ਦੇਖਣਾ ਇਹ ਵੀ ਚਾਹੀਦਾ ਹੈ ਕਿ ਜੇਕਰ ਉਹ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਨੇ, ਕੀ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦੀ ਬਾਣੀ ਕੀ ਕਹਿੰਦੀ ਹੈ ? ਕੀ ਕਿਤੇ ਕੁਝ ਅਜਿਹਾ ਤਾਂ ਨਹੀਂ ਹੋ ਰਿਹਾ ਜਿਸ ਨਾਲ ਗੁਰੂ ਨਾਨਕ ਦੇਵ ਜੀ ਦੀ ਬਾਣੀ ਮੇਲ ਨਹੀਂ ਖਾਂਦੀ ?

ਮੰਨ ਲਵੋ ਕਿ ਸਿੰਧੀ ਗੁਰੂ ਨਾਨਕ ਦੇਵ ਜੀ ਵਿਚ ਸੱਚੀ ਆਸਥਾ ਰੱਖਦੇ ਨੇ, ਤਾਂ ਉਹ ਘੱਟੋ-ਘੱਟ ਇਹ ਤਾਂ ਕਰਨ ਕਿ ਜਿਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ ਹੋਵੇ ਉਥੇ ਕੋਈ ਵੀ ਮੂਰਤੀ ਜਾਂ ਕਿਸੇ ਪ੍ਰਕਾਰ ਦੀ ਦੇਵੀ-ਦੇਵਤੇ ਦੀ ਫੋਟੋ ਨਾ ਹੋਵੇ । ਜੇਕਰ ਉਨ੍ਹਾਂ ਨੂੰ ਗੁਰਬਾਣੀ ਦੇ ਅਰਥਾਂ ਦਾ ਨਹੀਂ ਪਤਾ ਅਤੇ ਦੇਵੀ-ਦੇਵਤੇ ਵੀ ਪੂਜਣਾ ਚਾਹੁੰਦੇ ਨੇ ਤਾਂ ਉਹ ਉਨ੍ਹਾਂ ਲਈ ਇਕ ਅਲੱਗ ਅਸਥਾਨ ਬਣਾ ਦੇਣ ।

ਕੋਈ ਵੀ ਸਿੱਖ ਇਹ ਕਦੇ ਨਹੀਂ ਚਾਹੇਗਾ ਕਿ ਕੋਈ ਵੀ ਬੰਦਾ, ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ, ਉਹ ਗੁਰੂ ਸਾਹਿਬਾਨ ਨਾਲੋਂ ਟੁੱਟੇ । ਪਰ ਉਨ੍ਹਾਂ ਲੋਕਾਂ ਨੂੰ ਵੀ ਇਹ ਚਾਹੀਦਾ ਹੈ ਕਿ ਉਹ ਗੁਰੂ ਦੀ ਮਰਯਾਦਾ ਦਾ ਪਾਲਣ ਕਰਨ ।



[1] Sketch of the Sikhs, Malcolm, Page 18-19, 1812

Popular posts